ਹਾਕੀ “ਚ ਪੰਜਾਬ ਦੇ ਸ਼ੇਰਾਂ ਕੋਲੋਂ ਵੱਡੀਆਂ ਉਮੀਦਾਂ

ਕੀ ਇਤਿਹਾਸ ਦੁਹਰਾਇਆ ਜਾਏਗਾ?

—————

ਕਦੇ ਸੁਨਹਿਰੀ ਵੇਲਾ ਸੀ ਜਦੋਂ ਪੰਜਾਬ ਦੇ ਪਿੰਡ ਸੰਸਾਰਪੁਰ ਦੇ ਬਹੁਤਾਤ ਖਿਡਾਰੀ ਭਾਰਤੀ ਹਾਕੀ ਟੀਮ ‘ਚ ਖੇਡਦੇ ਤੇ ਓਲੰਪਿਕ ਦਾ ਸੋਨ ਤਮਗਾ ਜਿੱਤਦੇ! ਸਰਦਾਰ ਬਲਬੀਰ ਸਿੰਘ ਹੁਰਾਂ ਦੀ ਅਗਵਾਈ ਵਿੱਚ ਇਹ ਇਤਿਹਾਸ ਦੁਹਰਾਇਆ ਜਾਂਦਾ ਰਿਹਾ। ਹੁਣ ਸਰਦਾਰ ਬਲਬੀਰ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਪੰਜਾਬ ਦੇ ਹੋਣਹਾਰ ਨੌਜਵਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ (ਕਪਤਾਨੀ ਵੀ ਅਤੇ ਦੋ ਗੋਲ ਵੀ) 52 ਸਾਲ ਮਗਰੋਂ ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਹੌਸਲੇ ਬੁਲੰਦ ਹਨ।

ਕੀ ਪਹਿਲਾਂ ਵਾਲਾ ਸੁਨਹਿਰੀ ਇਤਿਹਾਸ ਦੁਹਰਾਇਆ ਜਾਏਗਾ?

ਇਹ ਗੱਲ ਮਾਣ ਵਾਲੀ ਹੈ ਕਿਉਂਕਿ ਹਾਕੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਵਾਹਿਗੁਰੂ ਚੜਦੀ ਕਲਾ ਬਖਸ਼ੇ!!

(ਡਾ ਗੁਰਵਿੰਦਰ ਸਿੰਘ)