ਫੈਡਰਲ ਸਰਕਾਰ ਨੇ LMIA ‘ਤੇ ਹੇਠ ਅਹਿਮ ਬਦਲਾਅ ਕੀਤੇ ਹਨ :
👉ਹਰੇਕ ਕਿੱਤੇ ‘ਚ TFW (Temporary Foreign Workers) ਪ੍ਰੋਗਰਾਮ ਤਹਿਤ LMIA ਨਹੀਂ ਦਿੱਤੀ ਜਾ ਸਕੇਗੀ । ਭਾਵ ਅਜਿਹੇ ਕਿੱਤੇ ਜਿਨ੍ਹਾਂ ‘ਚ ਵਰਕਰ ਕੈਨੇਡਾ ਤੋਂ ਮਿਲ ਸਕਦੇ ਹੋਣ, ਲਈ LMIA ਅਰਜ਼ੀਆਂ ਰੱਦ ਕੀਤੀਆਂ ਜਾਣਗੀਆਂ।
👉ਜਿਨ੍ਹਾਂ ਖੇਤਰਾਂ ‘ਚ ਬੇਰੁਜ਼ਗਾਰੀ ਦਰ 6 ਫੀਸਦੀ ਤੋਂ ਉਪਰ ਹੈ, ਉਨ੍ਹਾਂ ਖੇਤਰਾਂ ‘ਚ ਕਾਰੋਬਾਰੀ LMIA ਨਹੀਂ ਦੇ ਸਕਣਗੇ ।
👉 ਕੋਈ ਵੀ ਕਾਰੋਬਾਰੀ ਆਪਣੇ ਕੁੱਲ ਕਾਮਿਆਂ ਦੀ ਗਿਣਤੀ ਦਾ 20 ਫੀਸਦੀ ਹੀ ਹੋਰ ਵਿਦੇਸ਼ੀ ਕਾਮੇ ਰੱਖ ਸਕਣਗੇ ।
👉ਸਰਕਾਰ ਹੁਣ ਗੈਰ ਖੇਤੀ ਵਾਲੇ ਕਿੱਤਿਆਂ ਭਾਵ ਰੈਸਟੋਰੈਂਟਾਂ , ਟਰਾਂਸਪੋਰਟਰਾਂ ਆਦਿ ਕਾਰੋਬਾਰਾਂ ‘ਚ LMIA ਦੀ ਦੁਰਵਰਤੋਂ ਨੂੰ ਰੋਕਣ ਨੂੰ ਯਕੀਨੀ ਬਣਾਏਗੀ ।
👉ਪਿੱਛਲੇ ਵਿੱਤੀ ਸਾਲ ਦੌਰਾਨ LMIA ਫਰਾਡ ਦੇ ਕਾਰੋਬਾਰੀਆਂ ਨੂੰ 2.1 ਮਿਲੀਅਨ ਦੇ ਜੁਰਮਾਨੇ ਕੀਤੇ ਗਏ ਹਨ ਜੋ ਕਿ ਪਿੱਛਲੇ ਵਿਤੀ ਸਾਲ ਦੇ ਮੁਕਾਬਲੇ 36 ਫੀਸਦੀ ਵੱਧ ਹਨ ।
(ਗੁਰਮੁੱਖ ਸਿੰਘ ਬਾਰੀਆ)