👉ਸੰਗਠਿਤ ਅਪਰਾਧਿਕ ਗੁੱਟਾਂ ਵੱਲੋਂ ਫੈਂਟਾਨਾਇਲ ਵਰਗੇ ਨਸ਼ੀਲੇ ਪਦਾਰਥਾਂ ਦੀ ਪੈਦਾਵਾਰ ਦਾ ਕੈਨੇਡਾ ‘ਚ ਦੌਰ ਖਤਰਨਾਕ
ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ) – ਕੈਨੇਡਾ ‘ਚ ਵਿਦੇਸ਼ੀ ਸਰਹੱਦਾਂ ਤੋਂ ਨਸ਼ੇ ਦੀ ਤਸਕਰੀ ਇੱਕ ਪੁਰਾਣਾ ਗੋਰਖ ਧੰਦਾ ਰਿਹਾ ਹੈ ਜਿਸ ਰਾਹੀਂ ਅਪਰਾਧ ਦੀ ਦੁਨੀਆਂ ਦੇ ਕਈ ਬਾਦਸ਼ਾਹ ਜਿਥੇ ਰਾਤੋ-ਰਾਤ ਅਮੀਰ ਹੋ ਗਏ ਉਥੇ ਛੋਟੀਆਂ ਮੱਛੀਆਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਪਰ ਇਹ ਧੰਦਾ ਬਦਸਤੂਰ ਜਾਰੀ ਰਿਹਾ ਪਰ ਹੁਣ ਇਸ ਨਸ਼ੇ ਦੇ ਦੋ ਨੰਬਰੀ ਵਪਾਰ ਦਾ ਤਰੀਕਾ ਵੀ ਪੰਜਾਬ ਵਾਂਗ ਬਦਲ ਗਿਆ ਹੈ । ਭਾਵ ਪੰਜਾਬ ਵਾਂਗ ਕੈਨੇਡਾ ਦੀ ਧਰਤੀ ਨੂੰ ਵੀ ਹੁਣ ਬਣਾਉਟੀ ਨਸ਼ਾ ਤਿਆਰ ਕਰਨ ਲਈ ਵਰਤਿਆ ਜਾਣ ਲੱਗਾ ਹੈ ।
ਖਾਸ ਤੌਰ ‘ਤੇ ਫੈੰਟਾਨਾਇਲ ਵਰਗੇ ਭਿਆਨਕ ਨਸ਼ੀਲੇ ਪਦਾਰਥ ਦਾ ਮਿਸ਼ਰਣ ਕੈਨੇਡਾ ਧਰਤੀ ‘ਤੇ ਬਣਨਾ ਅਤੇ ਵਰਤਾਇਆ ਜਾਣਾ ਅਤਿ ਸੰਵੇਦਨਸ਼ੀਲ ਮੁੱਦਾ ਹੈ ।
ਪਬਲਿਕ ਹੈਲਥ ਏਜੰਸੀ ਦੀ ਰਿਪੋਰਟ ਅਨੁਸਾਰ 2016 ਤੋਂ 2023 ਤੱਕ 44,600 ਕੈਨੇਡੀਅਨ ਲੋਕ ਨਸ਼ੇ ਦੀ ਓਵਰਡੋਜ਼ ਨਾਲ ਮਾਰੇ ਗਏ ਹਨ । 2023 ‘ਚ ਨਸ਼ੇ ਦੀ ਓਵਰਡੋਜ਼ ਨਾਲ ਮਾਰੇ ਲੋਕਾਂ ‘ਚੋਂ 8000 ਲੋਕ ਫੈਂਟਾਨਾਇਲ ਤੋਂ ਪ੍ਰਭਾਵਿਤ ਹੋਏ ਹਨ ।
ਕੈਨੇਡਾ ਦੀ ਪ੍ਰਮੁੱਖ ਸੁਰੱਖਿਆ ਏਜੰਸੀ RCMP ਨੇ ਕਿਹਾ ਹੈ ਕਿ ਨਸ਼ੇ ਦੀ ਘਰੇਲੂ ਉਤਪਾਦ ‘ਦਾ ਮੁੱਦਾ ਗੰਭੀਰ ਹੈ ਪਰ ਇਸ ‘ਚ ਵੀ ਖਾਸ ਤੌਰ ‘ਤੇ ਫੈਂਟਾਨਾਇਲ ਦਾ ਹੈ । 2019 ਤੋਂ ਚੀਨ ਵੱਲੋਂ ਕੁਝ ਸਖਤ ਸ਼ਰਤਾਂ ਰੱਖਣ ਤੋਂ ਬਾਅਦ ਅਪਰਾਧ ਦੀ ਦੁਨੀਆਂ ਵੱਲੋਂ ਹੁਣ ਨਸ਼ੇ ਦੀ ਸਥਾਨਿਕ ਤੌਰ ‘ਤੇ ਪੈਦਾਵਾਰ ਸ਼ੁਰੂ ਕਰ ਦਿੱਤੀ ਹੈ ।
(ਚਲਦਾ )