ਪੀਅਰ ਪੋਲੀਵੀਅਰ ਦੇ ਬੋਟ ਸਮਰਥਕਾਂ ਨੂੰ ਗਰਮੀ ‘ਚ ਵੀ ਠੰਡ ਕਿਉੰ ਲੱਗਦੀ ਹੈ?   👉ਆਪਣੇ ਹੱਕ ‘ਚ ਬਣਾਉਟੀ ਸਿਆਸੀ ਹਵਾ ਖੜੀ ਕਰ ਰਹੇ ਹਨ ਪੀਅਰ ਪੋਲੀਵਰ?  👉 ਐਨ.ਡੀ.ਪੀ ਨੇ ਕਜ਼ੰਰਵੇਟਿਵ ਦੇ ‘ਤੇ ਲਗਾਏ ਗੰਭੀਰ ਦੋਸ਼ 

ਪੀਅਰ ਪੋਲੀਵੀਅਰ ਦੇ ਬੋਟ ਸਮਰਥਕਾਂ ਨੂੰ ਗਰਮੀ ‘ਚ ਵੀ ਠੰਡ ਕਿਉੰ ਲੱਗਦੀ ਹੈ?

👉ਆਪਣੇ ਹੱਕ ‘ਚ ਬਣਾਉਟੀ ਸਿਆਸੀ ਹਵਾ ਖੜੀ ਕਰ ਰਹੇ ਹਨ ਪੀਅਰ ਪੋਲੀਵਰ?

👉 ਐਨ.ਡੀ.ਪੀ ਨੇ ਕਜ਼ੰਰਵੇਟਿਵ ਦੇ ‘ਤੇ ਲਗਾਏ ਗੰਭੀਰ ਦੋਸ਼

ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ) ਕਜ਼ੰਰਵੇਟਿਵ ਪਾਰਟੀ ਵੱਲੋਂ ਬੀਤੇ ਦਿਨਾਂ ਦੌਰਾਨ ਆਪਣੀ ਪਾਰਟੀ ਦੇ ਇਸ਼ਤਿਆਰਾਂ ‘ਚ ਲਗਾਤਾਰ ਐਨ.ਡੀ.ਪੀ. ਆਗੂ ਜਗਮੀਤ ਸਿੰਘ ‘ਤੇ ਕਈ ਗੰਭੀਰ ਦੋਸ਼ ਲਗਾਏ ਗਏ । ਹੁਣ ਐਨ.ਡੀ.ਪੀ ਵੀ ਨੇ ਕਜ਼ੰਰਵੇਟਿਵ ਪਾਰਟੀ ‘ਤੇ ਜਵਾਬੀ ਸਿਆਸੀ ਹਮਲਾ ਕਰ ਦਿੱਤਾ ਹੈ।

ਐਨ.ਡੀ.ਪੀ ਨੇ ਕਜ਼ੰਰਵੇਟਿਵ ਆਗੂ ਪੀਅਰ ਪੋਲੀਵਰ ਅਤੇ ਉਹਨਾਂ ਦੀ ਪਾਰਟੀ ‘ਤੇ ਆਪਣੇ ਹੱਕ ‘ਚ ਬਣਾਉਟੀ ਸਿਆਸੀ ਆਨਲਾਈਨ ਸਪੋਰਟ ਖੜ੍ਹੀ ਕਰਨ ਦੇ ਦੋਸ਼ ਲਗਾਏ ਹਨ ਅਤੇ ਇਲੈਕਸ਼ਨ ਕਮਿਸ਼ਨ ਕੈਨੇਡਾ ਨੂੰ ਇੱਕ ਪੱਤਰ ਲਿਖ ਕੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਐਨ.ਡੀ.ਪੀ ਨੇ ਪੀਅਰ ਪੋਲੀਵੀਅਰ ਅਤੇ ਉਨ੍ਹਾਂ ਦੀ ਪਾਰਟੀ ‘ਤੇ ਦੋਸ਼ ਲਗਾਏ ਹਨ ਕਿ ਜੁਲਾਈ ਮਹੀਨੇ ‘ਚ ਕਿਰਕ ਲੈਂਡ ਲੇਕ ਓਂਟਾਰੀਓ ‘ਚ ਚ ਹੋਈ ਇੱਕ ਸਿਆਸੀ ਰੈਲੀ ਦੇ ਹੱਕ ‘ਚ ਇੱਕ ਆਨਲਾਈਨ ਬੋਟ ਕੰਪੇਨ (ਇੱਕ ਸਾਫਟਵੇਅਰ ) ਦੀ ਵਰਤੋਂ ਕੀਤੀ ਗਈਜਿਸ ਦੇ ਰਾਹੀਂ ਕਜ਼ੰਰਵੇਟਿਵ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ‘ਤੇ ਤੇ ਕੁਝ ਐਸੀਆਂ ਪੋਸਟਾਂ ਫੈਲਾਉਣ ਦਾ ਯਤਨ ਕੀਤਾ ਜਿਹੜੀਆਂ ਕਿ ਅਸਲ ‘ਚ ਉਸ ਰੈਲੀ ਨਾਲ ਕੋਈ ਸਬੰਧ ਨਹੀਂ ਸੀ ਰੱਖਦੀਆਂ।

ਇਸ ਸਬੰਧੀ ਇਸ ਖੇਤਰ ਤੋਂ ਐਨ.ਡੀ.ਪੀ ਦੇ ਮੈਂਬਰ ਪਾਰਲੀਮੈਂਟ ਚਾਰਲਸ ਐਂਗਸ ਨੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੀਅਰ ਪੋਲੀਇਵਰ ਦੀ ਉਪਰੋਕਤ ਰੈਲੀ ਸਬੰਧੀ ਅਜਿਹੀਆਂ ਸ਼ੱਕੀ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਕੀਤੀ ਜਾਵੇ। ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਹਨਾਂ ‘ਚ ਕੁਝ ਅਜਿਹੀਆਂ ਪੋਸਟਾਂ ਹਨ ਜਿਨਾਂ ‘ਚ ਕਿਹਾ ਗਿਆ ਹੈ ਕਿ ਅਸੀਂ ਭਾਰੀ ਠੰਡ ਦੇ ਬਾਵਜੂਦ ਕਿਰਕਲੈੰਡ ਦੀ ਰੈਲੀ ‘ਚ ਪੁੱਜੇ ਜਦੋਂ ਕਿ ਜੁਲਾਈ ਮਹੀਨੇ ਵਿੱਚ ਗਰਮੀ ਦਾ ਮੌਸਮ ਹੈ। ਐਨ.ਡੀ.ਪੀ ਸੰਸਦ ਮੈਂਬਰ ਨੇ ਇਹ ਮੰਗ ਕੀਤੀ ਹੈ ਕਿ ਜੇ ਕਜ਼ੰਰਟਿਵ ਪਾਰਟੀ ਅਜਿਹੀ ਕਿਸੇ ਝੂਠੀ ਆਨਲਾਈਨ ਮੁਹਿੰਮ ਤੋਂ ਇਨਕਾਰ ਕਰ ਰਹੀ ਹੈ ਤਾਂ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਕੈਨੇਡਾ ‘ਚ ਕਿਹੜੀ ਅਜਿਹੀ ਤੀਜੀ ਧਿਰ ਹੈ ਜੋ ਆਪਣੇ ਤੌਰ ‘ਤੇ ਹੀ ਪੋਲੀਵੀਅਰ ਦੇ ਹੱਕ ‘ਚ ਪ੍ਰਚਾਰ ਕਰ ਰਹੀ ਹੈ। ਐਨਡੀਪੀ ਵੱਲੋਂ ਇਹ ਵੀ ਦੋਸ਼ ਲਗਾਏ ਗਏ ਹਨ ਕਿ ਉਪਰੋਕਤ ਸੋਸ਼ਲ ਮੀਡੀਆ ਦੇ ਅਕਾਊਂਟ ਰੂਸ ਅਤੇ ਫਰਾਂਸ ‘ਚ ਬਣਾਏ ਹਨ ਅਤੇ ਉਹ ਕੈਨੇਡਾ ‘ਚ ਕਿਸੇ ਸਿਆਸੀ ਆਗੂ ਦੀ ਰੈਲੀ ‘ਚ ਸਮਰਥਨ ਕਰਨ ਦੀ ਗੱਲ ਕਿਉਂ ਕਰ ਰਹੇ ਹਨ?

ਦੂਜੇ ਪਾਸੇ ਕਜ਼ੰਵੇਟਿਵ ਪਾਰਟੀ ਨੇ ਅਜਿਹੀ ਕਿਸੇ ਵੀ “ਬੋਟ ਕੰਪੇਨ” ਵਿੱਚ ਪਾਰਟੀ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਪਾਰਟੀ ਦੀ ਸੰਚਾਰ ਨਿਰਦੇਸ਼ਕ ਸਾਰਾਹ ਫਿਸ਼ਰ ਨੇ ਕਿਹਾ ਹੈ ਕਿ ਐਨ.ਡੀ. ਪੀ ਨੇ ਦੁਬਾਰਾ ਅਜਿਹੀਆਂ ਨਿਰਅਧਾਰ ਸਟੋਰੀਆਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸੀ.ਬੀ.ਸੀ ਇਹਨਾਂ ਨੂੰ ਪਹਿਲ ਕਿਉਂ ਦੇ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਕਜ਼ੰਰਟਿਵ ਪਾਰਟੀ ਨੇ ਅਜਿਹੇ ਕਿਸੇ ਵੀ ਬੋਟਟ ਕੰਪੇਨ ਲਈ ਕੋਈ ਅਦਾਇਗੀ ਨਹੀਂ ਕੀਤੀ ਅਤੇ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਅਜਿਹੇ ਅਕਾਊਂਟ ਪਿੱਛੇ ਕੌਣ ਲੋਕ ਹਨ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਅਸਲ ‘ਚ ਕੈਨੇਡੀਅਨ ਲੋਕਾਂ ਦਾ ਸਮਰਥਨ ਚਾਹੁੰਦੇ ਹਨ ਦੂਜੇ ਪਾਸੇ ਐਨ.ਡੀ.ਪੀ ਪਾਰਟੀ ਨੇ ਕਿਹ ਹੈ ਕਿ ਅਜਿਹੀ ਆਨਲਾਈਨ ਗਤੀਵਿਧੀ ਪਿੱਛੇ ਕਿਸੇ ਵਿਦੇਸ਼ੀ ਸ਼ਕਤੀ ਦਾ ਹੱਥ ਹੋ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਮਿਸਟਰ ਪੀਅਰ ਪੋਲੀਬਰ ਦੀ ਰੈਲੀ ਸਬੰਧੀ ਕਿਸੇ ਵਿਦੇਸ਼ੀ ਤੀਜੀ ਧਿਰ ਨੇ ਦਖਲਅੰਦਾਜ਼ੀ ਕੀਤੀ ਹੈ ਹੈ ਤਾਂ ਇਹ ਗੰਭੀਰ ਮਾਮਲਾ ਹੈ।

ਚੋਣ ਕਮਿਸ਼ਨ ਕਨੇਡਾ ਨੇ ਐਨ.ਡੀ.ਪੀ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਿਕ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਮਾਮਲਾ ਸਾਰਥਿਕ ਲੱਗੇ ਤਾਂ.ਇਸ ਦੀ ਜਾਂਚ ਕਰਨੀ ਯਕੀਨਨ ਹੈ ।

#gurmukhsinghbaria #pearpoilievre#botcampaign