ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਵਿਸ਼ੇਸ਼ ਆਰਥਿਕ ਮਦਦ ਦਾ ਐਲਾਨ

 

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅੱਜ ਸੂਬੇ ਦੇ ਨੈਪਿਨੀ ਸ਼ਹਿਰ ‘ਚ ਗੁੱਡ ਈਅਰ ਦੇ ਵੱਡੇ ਪਲਾਂਟ ‘ਚ ਸਾਂਝੇ ਤੌਰ ‘ਤੇ ਵਿਸ਼ੇਸ਼ ਫੰਡਿੰਗ ਦੇਣ ਦਾ ਐਲਾਨ ਕੀਤਾ ਜਿਸ ਤਹਿਤ ਗੁਡੀ ਈਅਰ ਟਾਇਰਸ ਐਂਡ ਰਬੜ ਵੱਲੋਂ ਇਥੇ ਕੁੱਲ 575 ਮਿਲੀਅਨ ਦੀ ਇਨਵੈਸਟਮੈਂਟ ਕੀਤੀ ਜਾਣੀ ਹੈ।

ਇਸ ਪਲਾਂਟ ਨਾਲ ਨੈਪਿਨੀ ਸ਼ਹਿਰ ਦੇ 200 ਦੇ ਕਰੀਬ ਨਵੇਂ ਕਿੱਤਾਕਾਰੀ ਲੋਕਾਂ ਨੂੰ ਰੁਜ਼ਗਾਰ ਮਿਲਣਗੇ। ਹੁਣ ਤੱਕ ਇਸ ਪਲਾਂਟ ‘ਚ ਇੱਕ ਹਜ਼ਾਰ ਲੋਕ ਰੁਜ਼ਗਾਰ ਕਰ ਰਹੇ ਹਨ।

ਅੱਜ ਇੱਥੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਂਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸਾਂਝੇ ਤੌਰ ‘ਤੇ 64 ਮਿਲੀਅਨ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ । ਉਪਰੋਕਤ ਸਬਸਿਡੀ ‘ਚ 44.3 ਮਿਲੀਅਨ ਡਾਲਰ ਫੈਡਰਲ ਸਰਕਾਰ ਅਤੇ 20 ਮਿਲੀਅਨ ਦੀ ਫੰਡਿੰਗ ਓਨਟਾਰੀਓ ਸਰਕਾਰ ਵੱਲੋਂ ਦਿੱਤੀ ਜਾਣੀ ਹੈ। ਇਸ ਨਾਲ ਗੁਡੀਅਰ ਦਾ ਦੇਸ਼ ਭਰ ‘ਚ ਕੁੱਲ ਨਿਵੇਸ਼ 46 ਬਿਲੀਅਨ ਡਾਲਰ ਤੱਕ ਹੋਣ ਦੀ ਉਮੀਦ ਲਗਾਈ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਸੰਕੇਤ ਵੀ ਦਿੱਤਾ ਹੈ ਕਿ ਥੋੜੇ ਸਮੇਂ ‘ਚ ਹੀ ਕੈਨੇਡਾ ਚੀਨ ਦੀਆਂ ਬੈਟਰੀ ਵਾਲੇ ਵਹੀਕਲਾਂ ਉੱਪਰ ਅਮਰੀਕਾ ਦੇ ਬਰਾਬਰ ਟੈਕਸ ਲਗਾਵੇਗਾ।

(ਗੁਰਮੁੱਖ ਸਿੰਘ ਬਾਰੀਆ)