ਕਮਲਾ ਹੈਰਿਸ ਬਣੀ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ

ਸ਼ਿਕਾਗੋ ਕਨਵੈਨਸ਼ਨ ਵਿਚ ਮਨਜ਼ੂਰ ਕੀਤੀ ਪਾਰਟੀ ਰਸਮੀ ਉਮੀਦਵਾਰੀ

ਸ਼ਿਕਾਗੋ : ਅਮਰੀਕਾ ਵਿਚ ਆਗਾਮੀ ਰਾਸ਼ਟਰਪਤੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਚੁਣ ਦੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਹੋ ਗਈ। ਸ਼ਿਕਾਗੋ ਵਿਚ ਚਾਰ ਰੋਜ਼ਾ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ (ਡੀਐੱਨਸੀ) ਦੇ ਆਖ਼ਰੀ ਦਿਨ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਰਸਮੀ ਤੌਰ ’ਤੇ ਮਨਜ਼ੂਰ ਕੀਤੀ। ਹੁਣ ਪੰਜ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਉਨ੍ਹਾਂ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨਾਲ ਹੋਵੇਗਾ। ਇਸ ਮੌਕੇ ਜਨਤਾ ਨੂੰ ਭਰੋਸਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਉਹ ਅਮਰੀਕਾ ਦੀ ਕਮਾਂਡਰ ਇਨ ਚੀਫ ਚੁਣੀ ਗਈ ਤਾਂ ਇਹ ਯਕੀਨੀ ਕਰੇਗੀ ਕਿ ਦੇਸ਼ ਦੇ ਕੋਲ ਦੁਨੀਆ ਦੀ ਸਭ ਤੋਂ ਮਜ਼ਬੂਤ ਤੇ ਸਭ ਤੋਂ ਘਾਤਕ ਬਲ ਹੋਵੇ। ਇਸਦੇ ਨਾਲ ਹੀ ਉਨ੍ਹਾਂ ਗਾਜ਼ਾ ਜੰਗ, ਯੂਕਰੇਨ ਸੰਘਰਸ਼ ਸਣੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਕਮਲਾ ਹੈਰਿਸ ਡੈਮੋਕ੍ਰੇਟਿਕ ਪਾਰਟੀ ਵਿਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਵਾਲੀ ਹਿਲੇਰੀ ਕਲਿੰਟਨ ਤੋਂ ਬਾਅਦ ਦੂਜੀ ਮਹਿਲਾ ਬਣ ਗਈ ਹੈ। ਹਿਲੇਰੀ ਚੋਣ ਹਾਰ ਗਈ ਸੀ, ਇਸ ਤਰ੍ਹਾਂ ਕਮਲਾ ਦੇ ਕੋਲ ਇਤਿਹਾਸ ਬਣਾਉਣ ਦਾ ਮੌਕਾ ਹੈ। ਉਹ ਜੇਕਰ ਚੋਣ ਜਿੱਤਦੀ ਹੈ ਤਾਂ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼•ਟਰਪਤੀ ਹੋਵੇਗੀ। ਨੈਸ਼ਨਲ ਕਨਵੈਨਸ਼ਨ ਵਿਚ ਵੀਰਵਾਰ ਨੂੰ ਆਪਣੇ ਸੰਬੋਧਨ ਵਿਚ ਕਮਲਾ ਹੈਰਿਸ ਨੇ ਅੱਤਵਾਦ ਦੇ ਵਿਰੁੱਧ ਡਟ ਕੇ ਮੁਕਾਬਲਾ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਜੇਕਰ ਉਹ ਚੋਣ ਜਿੱਤਦੀ ਹੈ ਤਾਂ ਈਰਾਨ ਤੇ ਈਰਾਨ ਸਮਰਥਕ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਤਵਾਦ ਵਿਰੁੱਧ ਇਜ਼ਰਾਈਲ ਆਪਣੀ ਰਾਖੀ ਕਰਨ ਵਿਚ ਸਮਰੱਥ ਹੈ। ਇਸਦੇ ਨਾਲ ਹੀ ਉਨ੍ਹਾਂ ਗਾਜ਼ਾ ਵਿਚ ਬੰਦੀਆਂ ਦੀ ਰਿਹਾਈ ਅਤੇ ਫਲਸਤੀਨੀਆਂ ਨੂੰ ਅਣਮਨੁੱਖੀ ਸਥਿਤੀ ਵਿਚੋਂ ਉਭਾਰਨ ਲਈ ਗਾਜ਼ਾ ਵਿਚ ਛੇਤੀ ਜੰਗਬੰਦੀ ਦਾ ਸਮਰੱਥਨ ਕੀਤਾ। ਕਿਹਾ, ਰਾਸ਼ਟਰਪਤੀ ਜੋਅ ਬਾਈਡਨ ਇਸਦੇ ਲਈ ਯਤਨਸ਼ੀਲ ਹਨ। ਉਨ੍ਹਾਂ ਨੇ ਯੂਕਰੇਨ ਤੇ ਨਾਟੋ ਸਹਿਯੋਗੀਆਂ ਦੇ ਨਾਲ ਰਹਿਣ ਦਾ ਵਾਅਦਾ ਕੀਤਾ। ਇਸਦੇ ਨਾਲ ਹੀ ਅਮਰੀਕੀ ਜਨਤਾ ਨੂੰ ਭਰੋਸਾ ਦਿੱਤਾ ਕਿ ਉਹ ਇਹ ਯਕੀਨੀ ਬਣਾਏਗੀ ਕਿ 21ਵੀਂ ਸਦੀ ਵਿਚ ਦੁਨੀਆ ਦੀ ਅਗਵਾਈ ਕਰਨ ਦਾ ਮੁਕਾਬਲਾ ਚੀਨ ਨਾ ਜਿੱਤੇ ਬਲਕਿ ਇਹ ਅਮਰੀਕਾ ਦੇ ਕੋਲ ਹੀ ਰਹੇ।

ਮਾਂ ਨੂੰ ਯਾਦ ਕਰਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਹੀ ਸਾਨੂੰ ਸਿਖਾਇਆ ਕਿ ਬੇਇਨਸਾਫ਼ੀ ਦੇ ਵਿਰੁੱਧ ਲੜਨਾ ਹੈ। ਆਪਣੇ ਸੰਬੋਧਨ ਵਿਚ ਕਮਲਾ ਹੈਰਿਸ ਨੇ ਆਪਣੀ ਮਾਂ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਖ਼ਾਸ ਤੌਰ ’ਤੇ ਯਾਦ ਕੀਤਾ। ਕਮਲਾ ਨੇ ਕਿਹਾ ਕਿ ਉਹ ਆਪਣੀ ਮਾਂ ਸ਼ਿਆਮਲਾ ਗੋਪਾਲਨ ਨੂੰ ਹਰ ਦਿਨ ਯਾਦ ਕਰਦੀ ਹੈ। ਉਨ੍ਹਾਂ ਸਾਨੂੰ ਸਿਖਾਇਆ ਕਿ ਬੇਇਨਸਾਫ਼ੀ ਨੂੰ ਲੈ ਕੇ ਕਦੀ ਸ਼ਿਕਾਇਤ ਨਾ ਕਰੋ ਬਲਕਿ ਇਸਨੂੰ ਖ਼ਤਮ ਕਰਨ ਲਈ ਲੜਾਈ ਲੜੋ। ਉਨ੍ਹਾਂ ਇਹ ਵੀ ਸਿੱਖਿਆ ਦਿੱਤੀ ਕਿ ਕਿਸੇ ਨੂੰ ਕਹਿਣ ਦਾ ਮੌਕਾ ਨਾ ਦਿਓ ਕਿ ਤੁਸੀਂ ਕੌਣ ਹੋ ਬਲਕਿ ਉਸਨੂੰ ਇਹ ਅਹਿਸਾਸ ਹੋਵੇ ਕਿ ਤੁਸੀਂ ਕੌਣ ਹੋ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਮਾਂਗ ਭਾਰਤ ਵਿਚ ਪੈਦਾ ਹੋਈ ਸੀ ਜੋ ਬਾਅਦ ਵਿਚ ਅਮਰੀਕਾ ਵਿਚ ਵਸ ਗਈ ਸੀ।

ਟਰੰਪ ਨੂੰ ਦੱਸਿਆ ਗ਼ੈਰ-ਗੰਭੀਰ ਵਿਅਕਤੀ। ਉਨ੍ਹਾਂ ਕਿਹਾ ਕਿ ਦੁਬਾਰਾ ਗਲਤੀ ਨਾ ਕਰੋ। ਕਮਲਾ ਨੇ ਇਹ ਵੀ ਕਿਹਾ ਕਿ ਉਹ ਉੱਤਰ ਕੋਰੀਆ ਵਿਚ ਕਿਮ ਜੋਂਗ ਉਨ ਵਰਗੇ ਤਾਨਾਸ਼ਾਹੀ ਨਾਲ ਹਮਦਰਦੀ ਨਹੀਂ ਰੱਖੇਗੀ, ਜੋ ਡੋਨਾਲਡ ਟਰੰਪ ਦਾ ਸਮਰਥਨ ਕਰਦੇ ਹਨ। ਉਹ ਜਾਣਦੇ ਹਨ ਕਿ ਅਜਿਹੇ ਲੋਕਾਂ ਨੂੰ ਆਪਣੇ ਹਿੱਤ ਲਈ ਇਸਤੇਮਾਲ ਕਰਨਾ ਸੌਖਾ ਹੈ ਕਿਉਂਕਿ ਟਰੰਪ ਖ਼ੁਦ ਅਰਾਜਕਤਾ ਤੇ ਤਾਨਾਸ਼ਾਹੀ ਵਿਚ ਯਕੀਨ ਰੱਖਦੇ ਹਨ। ਕਿਹਾ, ਮੈਂ ਕਿਸੇ ਗਰੁੱਪ ਲਈ ਨਹੀਂ ਬਲਕਿ ਅਮਰੀਕਾ ਦੇ ਲੋਕਾਂ ਲਈ ਕੰਮ ਕਰਾਂਗੀ। ਟਰੰਪ ’ਤੇ ਨਿਸ਼ਾਨੇ ਵਿੰਨ੍ਹਦੇ ਹੋਏ ਕਿਹਾ ਕਿ ਉਹ ਇਕ ਗ਼ੈਰ-ਗੰਭੀਰ ਵਿਅਕਤੀ ਹਨ। ਉਨ੍ਹਾਂ ਨੇ ਅਮਰੀਕਾ ਦੇ ਲੋਕਾਂ ਨੂੰ ਚੌਕਸ ਕਰਦੇ ਹੋਏ ਕਿਹਾ ਕਿ ਉਹ ਟਰੰਪ ਨੂੰ ਦੁਬਾਰਾ ਚੁਣ ਦੀ ਗਲਤੀ ਨਾ ਕਰਨ।

ਇਸ ਵਿਚਾਲੇ ਕੁਝ ਹਿੰਦੂਆਂ ਨੇ ਮਿਲ ਕੇ ਹਿੰਦੂਜ਼ ਫਾਰ ਕਮਲਾ ਹੈਰਿਸ ਨਾਂ ਦਾ ਗਰੁੱਪ ਬਣਾ ਕੇ ਡੈਮੋਕ੍ਰੇਟਿਕ ਉਮੀਦਵਾਰ ਦਾ ਸਮਰਥਨ ਕਰਨ ਦਾ ਸੰਕਲਪ ਲਿਆ। ਕਿਹਾ ਕਿ ਰਾਸ਼ਟਰਪਤੀ ਦੇ ਰੂਪ ਵਿਚ ਕਮਲਾ ਭਾਰਤ ਅਮਰੀਕਾ ਤੇ ਦੁਨੀਆ ਲਈ ਇਕ ਚੰਗੀ ਨੇਤਾ ਸਾਬਤਾ ਹੋਵੇਗੀ। ਗਰੁੱਪ ਦੇ ਲੋਕਾਂ ਨੇ ਕਮਲਾ ਹੈਰਿਸ ਦੇ ਘਰ ਦੇ ਕੋਲ ਉਨ੍ਹਾਂ ਪ੍ਰਤੀ ਸਮਰਥਨ ਪ੍ਰਗਟਾਉਂਦੇ ਹੋਏ ਹਿੰਦੂਆਂ ਨੂੰ ਵੋਟ ਦੇਣ ਅਤੇ ਚੰਦਾ ਦੇਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਭਾਰਤੀ-ਅਮਰੀਕੀਆਂ ਨੇ ਕਮਲਾ ਦੇ ਨਾਲ ਟੈਗ ਲਾਈਨ ਦੇ ਨਾਲ ਦੇਸੀਪ੍ਰੈਜ਼ੀਡੈਂਟਡਾਟਕਾਮ ਨਾਂ ਨਾਲ ਇਕ ਨਵੀਂ ਵੈੱਬਸਾਈਟ ਲਾਂਚ ਕੀਤੀ। ਉੱਥੇ ਵੀਰਵਾਰ ਨੂੰ ਨੈਸ਼ਨਲ ਕਨਵੈਨਸ਼ਨ ਨੂੰ ਸੰਬੋਧਨ ਕਰਨ ਵਾਲੇ ਇਕਲੌਤੇ ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣਾਮੂਰਤੀ ਨੇ ਕਿਹਾ ਕਿ ਚੀਨ ਚਾਹੁੰਦਾ ਹੈ ਕਿ ਕਮਾਲ ਹੈਰਿਸ ਨਹੀਂ ਡੋਨਾਲਡ ਟਰੰਪ ਚੋਣ ਜਿੱਤਣ।