ਨਾਬਾਲਗ ਕੁੜੀ ਨੂੰ ਜਬਰੀ ਨਾਲ ਲਿਜਾਉਣ ਲਈ ਮੁੰਡੇ ਨੇ ਸਾਥੀਆਂ ਨਾਲ ਰਲ ਕੀਤੀ ਗੁੰਡਾਗਰਦੀ

ਸ੍ਰੀ ਮੁਕਤਸਰ ਸਾਾਹਿਬ: ਲੰਘੀ 14 ਅਗਸਤ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਇੱਕ ਪਿੰਡ ਦੇ ਨੌਜਵਾਨ ਵੱਲੋਂ 11ਵੀ ਕਲਾਸ ਦੀ ਇੱਕ ਲੜਕੀ ਨੂੰ ਜਬਰੀ ਸਕੂਲ ਵਿੱਚੋਂ ਲੈ ਜਾਣ ਦੀ ਕੋਸ਼ਿਸ ਕੀਤੀ ਗਈ ਅਤੇ ਸਕੂਲ ਦੇ ਅਧਿਆਪਕਾ ਵੱਲੋਂ ਜਦੋਂ ਇਸ ਦਾ ਵਰੋਧ ਕੀਤੇ ਗਿਆ ਤਾਂ ਉੱਕਤ ਨੌਜਵਾਨ ਨੇ ਆਪਣੇ ਹੋਰ ਸਾਥੀ ਬੁਲਾ ਕੇ ਹਥਿਆਰਾਂ ਸਮੇਤ ਸਕੂਲ ਵਿਚ ਆ ਕੇ ਅਧਿਆਪਕਾ ਨੂੰ ਧਮਕਉਣ ਦੀ ਕੀਤੀ ਕੋਸ਼ਿਸ।

ਸਾਥੀਆਂ ਸਮੇਤ ਹਥਿਆਰ ਲਿਆ ਕੇ ਹੰਗਾਮਾ ਕੀਤਾ: ਅਧਿਆਪਕਾਂ ਨੇ ਤਰੁੰਤ ਪੁਲਿਸ ਨੂੰ ਬੁਲਾ ਕੇ ਲੜਕੀ ਨੂੰ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ। ਇਸ ਤੋਂ ਬਾਅਦ ਪੁਲਿਸ ਕਾਰਵਾਈ ਢਿੱਲੀ ਦੇਖਦੇ ਹੋਏ ਅੱਜ ਪਿੰਡ ਵਾਸੀ ਅਤੇ ਸਕੂਲ ਮਨੇਜਮਿੰਟ ਕਮੇਟੀ ਇਕੱਠੇ ਹੋਏ। ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਉਕਤ ਲੜਕੇ ਨੇ ਸਕੂਲ ਵਿੱਚੋਂ ਜਬਰੀ ਵਿਦਿਆਰਥਣ ਨੂੰ ਲੈ ਕੇ ਜਾਣ ਦੀ ਕੋਸ਼ਿਸ ਕੀਤੀ ਸੀ ਅਤੇ ਰੋਕੇ ਜਾਣ ਉੱਤੇ ਉਕਤ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਹਥਿਆਰ ਲਿਆ ਕੇ ਹੰਗਾਮਾ ਕੀਤਾ। ਜਿਸ ਦੀ ਸਕੂਲ ਸਟਾਫ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ।

ਕਰਵਾਈ ਦੀ ਮੰਗ: ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ 14 ਅਗਸਤ ਦੀ ਘਟਨਾ ਹੈ ਲੜਕੀ ਸਕੂਲ ਨਹੀਂ ਆਈ ਸੀ, ਜਿਸ ਨੇ ਛੁੱਟੀ ਭੇਜੀ ਹੋਈ ਸੀ ਤਾਂ ਇੱਕ ਨੌਜਵਾਨ ਨੇ ਸਕੂਲ ਟਾਈਮ ਵਿੱਚ ਉਕਤ ਲੜਕੀ ਨੂੰ ਬਾਹਰ ਕਿਸੇ ਲੜਕੇ ਕੋਲ ਖੜ੍ਹਾ ਦੇਖਿਆ ਅਤੇ ਉਹ ਲੜਕੀ ਨੂੰ ਇਨਸਾਨੀਅਤ ਨਾਤੇ ਸਕੂਲ ਛੱਡ ਗਿਆ। ਤਰੁੰਤ ਬਾਅਦ ਹੀ ਹੰਗਾਮਾ ਕਰਨ ਵਾਲਾ ਨੌਜਵਾਨ ਆਇਆ ਅਤੇ ਲੜਕੀ ਨੂੰ ਜਬਰੀ ਆਪਣੇ ਨਾਲ ਲੈਕੇ ਜਾਣ ਲੱਗਿਆ, ਸਾਡੇ ਵੱਲੋਂ ਉਸ ਨੂੰ ਰੋਕਣ ਉੱਤੇ ਉਸ ਨੇ ਆਪਣੇ ਹੋਰ ਸਾਥੀ ਬੁਲਾ ਕੇ ਸਕੂਲ ਵਿੱਚ ਹੰਗਾਮਾ ਕੀਤਾ। ਇਸ ਤੋਂ ਬਾਅਦ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਤਾਂ ਕਿ ਬਣਦੀ ਕਰਵਾਈ ਕੀਤੀ ਜਾਵੇ ਅਤੇ ਸਕੂਲ ਟਾਈਮ ਦੌਰਾਨ ਗਸ਼ਤ ਕੀਤੀ ਜਾਵੇ। ਦੂਜੇ ਪਾਸੇ ਪੀੜਤ ਲੜਕੀ ਦੇ ਪਰਿਵਾਰ ਵਾਲਿਆਂ ਨੇ ਵੀ ਉਕਤ ਨੌਜਵਾਨ ਅਤੇ ਉਸ ਦੇ ਸਾਥੀਆਂ ਖਿਲਾਫ ਕਰਵਾਈ ਦੀ ਮੰਗ ਕੀਤੀ ਹੈ।

ਮੁਲਜ਼ਮਾਂ ਦੀ ਹੋਈ ਜ਼ਮਾਨਤ: ਉੱਧਰ ਥਾਣਾ ਕਬਰਵਾਲਾ ਦੀ ਪੁਲਿਸ ਨੇ ਦਿੱਤੀ ਗਈ ਲਿਖਤੀ ਸ਼ਿਕਾਇਤ ਉੱਤੇ ਬਣਦੀ ਕਰਵਾਈ ਕਰਨ ਦੀ ਗੱਲ ਕਹਿੰਦੇ ਹੋਏ ਦੱਸਿਆ ਕਿ ਉੱਕਤ ਲੜਕੇ ਅਤੇ ਉਸ ਦੇ ਸਾਥੀਆਂ ਦੀ ਜ਼ਮਾਨਤ ਹੋ ਚੁੱਕੀ ਹੈ। ਪੁਲਿਸ ਨੇ ਭਰੋਸਾ ਵੀ ਦਿੱਤਾ ਹੈ ਕਿ ਅੱਗੇ ਤੋਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਸਕੂਲ ਦੇ ਬਾਹਰ ਗਸ਼ਤ ਕੀਤੀ ਜਾਵੇਗੀ।