ਕੈਨੇਡਾ ‘ਚ ਰੇਲਵੇ ਵਰਕਰ ਯੂਨੀਅਨ ਦੀ ਹੜਤਾਲ ਦਾ ਰੇੜਕਾ ਜਾਰੀ   👉ਫੈਡਰਲ ਸਰਕਾਰ ਵੱਲੋਂ ਹੜਤਾਲ ਤੋੜਨ ਲਈ ਰੇਲਵੇ ਇੰਡਸਟਰੀਅਲ ਬੋਰਡ ਨੂੰ ਆਦੇਸ਼

ਕੈਨੇਡਾ ‘ਚ ਰੇਲਵੇ ਵਰਕਰ ਯੂਨੀਅਨ ਦੀ ਹੜਤਾਲ ਦਾ ਰੇੜਕਾ ਜਾਰੀ  👉ਫੈਡਰਲ ਸਰਕਾਰ ਵੱਲੋਂ ਹੜਤਾਲ ਤੋੜਨ ਲਈ ਰੇਲਵੇ ਇੰਡਸਟਰੀਅਲ ਬੋਰਡ ਨੂੰ ਆਦੇਸ਼

 

👉ਰੇਲਵੇ ਵਰਕਰਾਂ ਨੇ ਮਾਂਟਰੀਅਲ ਰੇਲਵੇ ‘ਚ ਹੜਤਾਲ ਲਈ ਨਵਾਂ ਨੋਟਿਸ ਦਿੱਤਾ

(ਗੁਰਮੁੱਖ ਸਿੰਘ ਬਾਰੀਆ) – ਕੈਨੇਡਾ ‘ਚ ਵੀਰਵਾਰ ਤੜ੍ਹਕੇ ਤੋਂ ਚੱਲ ਰਹੀ ਹੜਤਾਲ ਦਾ ਰੇੜਕਾ ਹਾਲੇ ਜਾਰੀ ਹੈ , ਇਸ ਦੌਰਾਨ ਫੈਡਰਲ ਸਰਕਾਰ ਵੱਲੋਂ ਰੇਲਵੇ ਵਰਕਰਾਂ ਦੀ ਹੜਤਾਲ ਤੋੜਨ ਲਈ ਜ਼ਾਬਤਾ ਸਮਝੌਤਾ ਲਾਗੂ ਕਰਨ ਦੇ ਸੰਕੇਤ ਦਿੱਤੇ ਸਨ ਅਤੇ ਇਸ ਸੰਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰਨ ਰੇਲਵੇ ਇੰਡਸਟਰੀਅਲ ਬੋਰਡ ਨੂੰ ਕਿਹਾ ਗਿਆ ਹੈ । ਅੱਜ ਰੇਲਵੇ ਵਰਕਰ ਯੂਨੀਅਨ ਵੱਲੋਂ ਫੈਡਰਲ ਲੇਬਰ ਟ੍ਰਿਬਿਊਨਲ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦਾ ਹੜਤਾਲ ਕਰਨ ਦਾ ਹੱਕ ਬਰਕਰਾਰ ਰੱਖਿਆ ਜਾਵੇ ।

ਦੱਸਣਯੋਗ ਹੈ ਕਿ ਬੁੱਧਵਾਰ ਰਾਤ ਤੋਂ ਰੇਲਵੇ ਵਰਕਰ ਆਪਣੀਆਂ ਮੰਗਾਂ ਦੇ ਹੱਕ ‘ਚ ਹੜਤਾਲ ‘ਤੇ ਚਲੇ ਗਏ ਹਨ ਜਿਸ ਨਾਲ ਕੈਨੇਡਾ ਰੇਲਵੇ ਨੂੰ ਪ੍ਰਤੀ ਦਿਨ 1 ਬਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ ।

ਕੈਨੇਡਾ ਦੇ ਫੈਡਰਲ ਲੇਬਰ ਮਨਿਸਟਰ ਸਟੀਵਨ ਮੈਕੀਨਾਨ ਨੇ ਰੇਲਵੇ ਇੰਡਸਟਰੀਅਲ ਬੋਰਡ ਨੂੰ ਆਦੇਸ਼ ਜਾਰੀ ਕੀਤੇ ਸਨ ਕਿ ਰੇਲਵੇ ਦਾ ਕੰਮ ਸ਼ੁਰੂ ਕਰਵਾਉਣ ਲਈ ਜਾਬਤਾ ਸਮਝੌਤਾ ਲਾਗੂ ਕਰਕੇ ਵਰਕਰਾਂ ਨੂੰ ਮੁੜ ਕੰਮ ‘ਤੇ ਲਗਾਇਆ ਜਾਵੇ । ਇਸ ਵਕਤ 9000 ਦੇ ਕਰੀਬ ਰੇਲਵੇ ਵਰਕਰ ਹੜਤਾਲ ‘ਤੇ ਹਨ ਜਿਨਾਂ ਨੇ ਨਵੇਂ ਸਿਰੇ ਮਾਂਟਰੀਅਲ ਅਧਾਰਤ ਰੇਲਵੇ ਕੈਰੀਅਰ ‘ਚ ਹੜਤਾਲ ਦਾ ਨੋਟਿਸ ਦੇ ਦਿੱਤਾ ਹੈ ।

(ਗੁਰਮੁੱਖ ਸਿੰਘ ਬਾਰੀਆ)।

Canada