ਇੱਥੇ ਅੱਜ ਸਵੇਰੇ ਅਚਨਚੇਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋ ਐਲੀਮੈਂਟਰੀ ਸਕੂਲ ਚੀਮਾਬਾਠ ਦੀ ਜਾਂਚ ਕੀਤੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਉਪਰੰਤ ਸਿੱਖਿਆ ਸਕੱਤਰ ਟੀਮ ਸਮੇਤ ਸਰਕਾਰੀ ਸਕੂਲ ਅਟਾਰੀ ਪੁੱਜੇ ਅਤੇ ਚੈਕਿੰਗ ਕੀਤੀ।ਅੱਜ ਸਵੇਰੇ ਕਰੀਬ 7.50 ’ਤੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਆਪਣੀ ਟੀਮ ਸਮੇਤ ਸਰਕਾਰੀ ਐਲੀਮੈਂਟਰੀ ਸਕੂਲ ਚੀਮਾਬਾਠ ਪੁੱਜੇ ਅਤੇ ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਸਮੇਂ ਸਿਰ ਹਾਜ਼ਰ ਸੀ। ਉਨ੍ਹਾਂ ਸਕੂਲ ਵਿਚ ਲੱਗੇ ਐੱਲਈਡੀ, ਸਕੂਲ ਗਰਾਊਂਡ, ਸਕੂਲ ਵਿਚ ਕੀਤੇ ਕੰਮ, ਬੱਚਿਆ ਦੀ ਪੜ੍ਹਾਈ ਵਿਚ ਗੁਣਵੱਤਾ ਆਦਿ ਚੈੱਕ ਕੀਤੀ ਅਤੇ ਇਸ ਮੌਕੇ ਉਨ੍ਹਾਂ ਸਕੂਲ ਮੁਖੀ ਨੂੰ ਪੜ੍ਹਾਈ ਦੇ ਨਾਲ ਨਾਲ਼ ਖੇਡਾਂ ਵਿਚ ਬੱਚਿਆਂ ਦੀ ਰੁਚੀ ਪੈਦਾ ਕਰਨ ਅਤੇ ਸਕੂਲ ਵਿਚ ਵਧੀਆ ਗਰਾਊਂਡ ਬਣਾਉਣ ਸਬੰਧੀ ਪ੍ਰੇਰਨਾ ਦਿੱਤੀ ਅਤੇ ਗਰਾਊਂਡ ਤਿਆਰ ਹੋਣ ਉਪਰੰਤ ਦੁਬਾਰਾ ਸਕੂਲ ਆਉਣ ਦਾ ਵਾਅਦਾ ਕੀਤਾ। ਇਸ ਮੌਕੇ ਸਕੂਲ ਮੁਖੀ ਸ਼ਸ਼ੀ ਬਾਲਾ, ਰਵਿੰਦਰ ਕੌਰ ਅਤੇ ਅਧਿਆਪਕ ਅਮਨਦੀਪ ਸਿੰਘ ਹਾਜ਼ਰ ਸਨ। ਚੀਮਾਬਾਠ ਸਕੂਲ ਵਿਚ ਪੁੱਜਣ ਉਪਰੰਤ ਨੇੜਲੇ ਸਕੂਲਾਂ ਵਿਚ ਭਾਰੀ ਹਲਚਲ ਦੇਖਣ ਨੂੰ ਮਿਲੀ ਅਤੇ ਅਧਿਆਪਕ ਇਕ ਦੂਸਰੇ ਸਕੂਲਾਂ ਵਿਚ ਸਿੱਖਿਆ ਸਕੱਤਰ ਦੀ ਫੇਰੀ ਸਬੰਧੀ ਸੂਚਿਤ ਕਰਦੇ ਰਹੇ।
ਸਿੱਖਿਆ ਸਕੱਤਰ ਵੱਲੋਂ ਚੀਮਾਬਾਠ ਸਕੂਲ ਦੀ ਜਾਂਚ
