ਸਿਕਾਮੌਸ ‘ਚ ਭਿਆਨਕ ਟਰੱਕ ਟਰੇਲਰ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

ਸਿਕਾਮੌਸ (ਬ੍ਰਿਟਿਸ਼ ਕੋਲੰਬੀਆ) ‘ਚ ਟਰੱਕ ਟਰੇਲਰ ਲੇਕ ‘ਚ ਡਿੱਗਣ ਨਾਲ ਮਾਰੇ ਗਏ ਡਰਾਈਵਰ ਦੀ ਪਹਿਚਾਣ ਰਮਿੰਦਰਜੀਤ ਸਿੰਘ (25) ਵਜੋਂ ਹੋਈ ਹੈ । ਇਹ ਹਾਦਸਾ ਸਾਹਮਣੇ ਤੋਂ ਗਲਤ ਲੇਨ ‘ਚ ਆ ਰਹੀ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਵਾਪਰਿਆ ਦੱਸਿਆ ਜਾਂਦਾ ਹੈ ।

ਦੱਸਣਯੋਗ ਹੈ ਕੀ ਰਮਿੰਦਰਜੀਤ ਸਿੰਘ ਪਹਿਲਾਂ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਰਹਿੰਦਾ ਸੀ ਅਤੇ ਕੁਝ ਮਹੀਨੇ ਪਹਿਲਾਂ ਓਨਟਾਰੀਓ ਆ ਕਿ ਟਰੱਕ ਦਾ ਲਾਇਸੈਂਸ ਲਿਆ ਸੀ ।

ਬੀਤੇ ਸ਼ਨੀਵਾਰ ਸਵੇਰੇ ਪੌਣੇ ਕੁ ਸੱਤ ਵਜੇ ਜਦੋਂ ਉਹ ਸਿਕਾਮੌਸ ‘ਤੇ ਹਾਈਵੇ 59 ਦੇ ਪੁਲ ‘ਤੇ ਲੰਘ ਰਿਹਾ ਸੀ ਤਾਂ ਸਾਹਮਣੇ ਤੋਂ ਗਲਤ ਲੇਨ ‘ਚ ਅਆ ਰਹੀ ਕਾਰ ਨੂੰ ਬਚਾਉਣ ਲਈ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਸਦਾ ਟਰੈਕਟਰ ਟਰੇਲਰ ਡੂੰਘੀ ਨਦੀ ‘ਚ ਡਿੱਗ ਗਿਆ।

(ਗੁਰਮੁੱਖ ਸਿੰਘ ਬਾਰੀਆ)