ਐਬਟਸਫੋਰਡ ਚ ‘ਆਪੋ ਆਪਣੀ ਪੱਤੀ’ ‘ਚ ਮੇਲੇ-ਗੇਲੇ 

Bristol Heights Westridge Festival Abbotsford

 

————-

ਅੱਜ ਬ੍ਰਿਸਟਲ ਹਾਈਟਸ ਵੈਸਟਰਿਜ ਮੇਲੇ ਵਿੱਚ ਸ਼ਾਮਿਲ ਹੋਣਾ ਬੜਾ ਵਧੀਆ ਲੱਗਿਆ। ਵੈਸੇ ਤਾਂ ਇੱਕ ਤੋਂ ਚਾਰ ਤੱਕ ਅੱਜ ਬ੍ਰਿਸਟਲ ਹਾਈਟਸ ਵੈਸਟਰਿਜ (ਜੋ ਕਿ ਰਿਕਹੈਂਸਨ ਸਕੂਲ ਦੇ ਸਾਹਮਣੇ ਹੈ, ਯੂਨਿਟ 32 30930 ਬਰਿਸਟਲ ਹਾਈਟਸ) ਓਪਨ ਹਾਊਸ ਲਾਉਣਾ ਸੀ। ਦੇਖਿਆ ਕਿ ਉੱਥੇ ਮੇਲੇ-ਗੇਲੇ ਜੋਰਾਂ ਸ਼ੋਰਾਂ ‘ਤੇ ਹਨ। ਕਿਧਰੇ ਗਿੱਧੇ ਪੈ ਰਹੇ ਨੇ, ਕਿਤੇ ਖਾਣ ਪੀਣ ਦਾ ਪ੍ਰਬੰਧ ਹੈ, ਪੰਜਾਬੀਆਂ ਨੇ ਰੌਣਕਾਂ ਲਾਈਆਂ ਹਨ। ਇੱਥੇ ਕਰੀਬ 200 ਯੂਨਿਟ ਹਨ, ਜਿਨਾਂ ਦੇ ਵਿੱਚ ਹਜ਼ਾਰ ਕੁ ਬੰਦੇ ਰਹਿੰਦੇ ਹਨ ਤੇ 90 ਫੀਸਦੀ ਪੰਜਾਬੀ ਭਾਈਚਾਰਾ ਹੈ। 7 ਅਲੱਗ ਅਲੱਗ ਪੱਤੀਆਂ ਹਨ ਸਾਰੇ ਇਲਾਕੇ ‘ਚ। ਬਹੁਤ ਰੌਣਕ ਮੇਲਾ ਹੈ। ਅਵਤਾਰ ਸਿੰਘ, ਮਨਦੀਪ ਅਤੇ ਉਹਨਾਂ ਦੀ ਸਾਰੀ ਟੀਮ ਦਾ, ਸੁਚੱਜੇ ਪ੍ਰਬੰਧ ਅਤੇ ਸੱਦਾ ਦੇਣ ਲਈ ਧੰਨਵਾਦ।

ਪੰਜਾਬੀਓ! ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ!!

( ਡਾ. ਗੁਰਵਿੰਦਰ ਸਿੰਘ)