ਇੰਗਲੈਂਡ ‘ਚ ਚਿਕਨ ਪੈਕਟਾਂ ਰਾਹੀਂ  ਡਰੱਗ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼  👉ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ.ਸਖਤ ਸਜ਼ਾ 👉ਵੈਨ ਦੇ ਟਾਇਰਾਂ ‘ਚ ਲਕੋਈ 2.11 ਮਿਲੀਅਨ ਦੀ ਨਾਜ਼ਾਇਜ ਨਗਦੀ ਬਰਾਮਦ ਹੋਈ ਸੀ

ਇੰਗਲੈਂਡ ‘ਚ ਚਿਕਨ ਪੈਕਟਾਂ ਰਾਹੀਂ ਡਰੱਗ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ 👉ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ.ਸਖਤ ਸਜ਼ਾ 👉ਵੈਨ ਦੇ ਟਾਇਰਾਂ ‘ਚ ਲਕੋਈ 2.11 ਮਿਲੀਅਨ ਦੀ ਨਾਜ਼ਾਇਜ ਨਗਦੀ ਬਰਾਮਦ ਹੋਈ ਸੀ

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ)- ਬਰਤਾਨੀਆਂ ਦੀ ਪੁਲਿਸ ਨੇ ਦੇਸ਼ ‘ਚ ਵੈਨਾਂ ਰਾਹੀਂ ਚਿਕਨ ਦੀ ਢੋਆ-ਢੋਆਈ ਦੇ ਬਹਾਨੇ ਕੋਕੀਨ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਜ਼ੀ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ‘ਚ ਦੋ ਭਾਰਤੀ ਮੂਲ ਦੇ ਲੋਕਾਂ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਹੈ ।
ਵੈਸਟ ਮਿੱਡਲੈਂਡ ਦੀ ਪੁਲਿਸ ਦੇ ਕਥਿੱਤ ਦੋਸ਼ੀਆਂ ਕੋਲੋਂ 880 ਮਿਲੀਅਨ ਦੀ ਕੋਕੀਨ ਅਤੇ 2 .11 ਮਿਲੀਅਨ ਦੀ ਨਾਜ਼ਾਇਜ ਨਗਦੀ ਵੀ ਬਰਾਮਦ ਕੀਤੀ ਸੀ ।
ਪੁਲਿਸ ਮੁਤਾਬਕ ਕਥਿੱਤ ਦੋਸ਼ੀ ਆਪਸ ‘ਚ ਕੋਡਿੰਗ ਰਾਹੀਂ ਗੱਲਬਾਤ ਕਰਦੇ ਸਨ ਜਿਸਦੀ  ਆਮ ਬੰਦੇ ਨੂੰ ਸਮਝ ਨਹੀਂ ਪੈਂਦੀ । ਇਸ ਅਪਰਾਧ ‘ਚ ਸ਼ਾਮਿਲ ਵਿਅਕਤੀਆਂ ਨੇ ਅਦਾਲਤ ‘ਚ ਚੱਲ ਰਹੇ ਕੇਸ ‘ਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ
ਪੁਲਿਸ ਦਾ ਮੰਨਣਾ ਹੈ ਕਿ ਦੋਸ਼ੀਆਂ ਕੋਲੋਂ ਅਪਰਾਧ ਰਾਹੀਂ ਕਮਾਇਆ 13.19 ਮਿਲੀਅਨ ਨਗਦੀ ਹੋ ਸਕਦੀ ਹੈ ।
ਗ੍ਰਿਫਤਾਰ ਕੀਤੇ ਗਏ ਭਾਰਤੀ ਮੂਲ ਦੇ ਵਿਅਕਤੀਆਂ ਦੀ ਪਹਿਚਾਣ ਮਨਜਿੰਦਰ ਦੋਸਾਂਝ (39) ਅਤੇ ਅਮਨਦੀਪ ਰਿਸ਼ੀ (42) ਸਾਲ ਵਜੋਂ ਕੀਤੀ ਗਈ ਹੈ । ਮਨਜਿੰਦਰ ਦੋਸਾਂਝ ਨੂੰ ਇਸ ਮਾਮਲੇ ‘ਚ 16 ਸਾਲ ਦੀ ਕੈਦ ਅਤੇ ਰਿਸ਼ੀ ਨੂੰ 11 ਸਾਲ ਦੀ ਸਜ਼ਾ ਹੋਈ ਹੈ ।

International