ਸੇਂਟ ਕਲੇਅਰ ਕਾਲਜ ‘ਚ ਭਾਰਤੀ ਵਿਦਿਆਰਥੀਆਂ ਦਾ ਧਰਨਾ -ਕਿਹਾ ਜਾਣਬੁੱਝ ਕਿ ਕਾਲਜ ਸਾਨੂੰ ਫੇਲ ਕਰ ਰਿਹਾ ਹੈ

St Clair ਕਾਲਜ਼ ਬਰੈਂਪਟਨ ਕੈੰਪਸ (Airport /Queen ) ਦੇ ਵਿਦਿਆਰਥੀ ਆਪਣੇ ਤੀਜੇ ਸਮੈਸਟਰ ਦੀ ਪ੍ਰੀਖਿਆ ਵਿੱਚੋ ਟਰਮੀਨੀਲੋਜੀ ਅਤੇ ਕੁੱਝ ਹੋਰ ਵਿਸ਼ਿਆ ਵਿੱਚੋ ਵੱਡੀ ਤਾਦਾਦ ‘ਚ ਵਿਦਿਆਰਥੀਆਂ ਨੂੰ ਫੇਲ੍ਹ ਕਰਨ ਦੇ ਰੋਸ ਵਜੋਂ ਅੱਜ ਬਰੈਂਪਟਨ ਵਿਖੇ ਕਾਲਜ਼ ਖਿਲਾਫ ਮੁਜਾਹਰਾ ਕਰ ਰਹੇ ਹਨ , ਵਿਦਿਆਰਥੀਆਂ ਦਾ ਦੋਸ਼ ਹੈ ਕਿ ਇਕ ਹੀ ਪ੍ਰੋਫੈਸਰ ਨੇ ਅਜਿਹਾ ਕੀਤਾ ਹੈ ਜਦਕਿ ਬਾਕੀ ਕਿਸੇ ਪ੍ਰੋਫੈਸਰ ਨੇ ਕਿਸੇ ਨੂੰ ਇੰਝ ਵੱਡੀ ਪੱਧਰ ਤੇ ਫੇਲ੍ਹ ਨਹੀਂ ਕੀਤਾ ਹੈ। ਵਿਦਿਆਰਥੀਆ ਨੇ ਦੋਸ਼ ਲਗਾਇਆ ਹੈ ਕਿ ਕਾਲਜ਼ ਪ੍ਰਸ਼ਾਸਨ ਜਾਣਬੁੱਝਕੇ ਫੀਸਾਂ ਬਣਾਉਣ ਲਈ ਇੰਝ ਕਰ ਰਹੇ ਹਨ, ਦੱਸਣਯੋਗ ਹੈ ਕਿ ਇਸ ਢੰਗ ਦੇ ਦੋਸ਼ ਪਹਿਲਾ ਐਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋ ਵੀ ਪ੍ਰਸ਼ਾਸਨ ਖਿਲਾਫ ਲਗਾਏ ਗਏ ਸਨ।

#brampton

Kultaran Singh Padhiana