ਮੁੱਖ ਮੰਤਰੀ ਭਗਵੰਤ ਮਾਨ ਦੀ ਦੂਜੀਆਂ ਪਾਰਟੀਆਂ ‘ਚੋਂ ਹੀਰੇ ਲੱਭਣ ਦੀ ਕੋਸ਼ਿਸ਼   👉ਆਮ ਆਦਮੀ ਪਾਰਟੀ ਦੇ ਵਰਕਰਾਂ ਲਈ ਕਿੰਨੀ ਕੁ ਇਨਸਾਫ ਪਸੰਦ 

ਮੁੱਖ ਮੰਤਰੀ ਭਗਵੰਤ ਮਾਨ ਦੀ ਦੂਜੀਆਂ ਪਾਰਟੀਆਂ ‘ਚੋਂ ਹੀਰੇ ਲੱਭਣ ਦੀ ਕੋਸ਼ਿਸ਼  👉ਆਮ ਆਦਮੀ ਪਾਰਟੀ ਦੇ ਵਰਕਰਾਂ ਲਈ ਕਿੰਨੀ ਕੁ ਇਨਸਾਫ ਪਸੰਦ 

 

👉ਆਪਣੇ ਹੀ ਅਸੂਲਾਂ ਦੇ ਖਿਲਾਫ਼ ਕਿਉਂ ਜਾ ਰਹੀ ਹੈ ਆਮ ਆਦਮੀ ਪਾਰਟੀ

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ)- ਆਮ ਆਦਮੀ ਪਾਰਟੀ ਉਸ ਸਮੇਂ ਹੋਂਦ ‘ਚ ਆਈ ਜਦੋਂ ਦੇਸ਼ ਭਰ ‘ਚ ਭ੍ਰਿਸ਼ਟਚਾਰ ਖਿਲਾਫ਼ ਲੜਾਈ ਲੜੀ ਜਾ ਰਹੀ ਸੀ , ਰਿਵਾਇਤੀ ਪਾਰਟੀਆਂ ਦੇ ਭ੍ਰਿਸ਼ਟਚਾਰ, , ਵੀ. ਆਈ. ਪੀ. ਕਲਚਰ ਅਤੇ ਅਪਰਾਧਿਕ ਬਿਰਤੀ ਦਾ ਸ਼ਿਕਾਰ ਹੋਣ ਦੇ ਦੋਸ਼ ਲਗਾ ਕਿ ਦੇਸ਼ ‘ਚ ਨਵੀ ਆਮ ਲੋਕਾਂ ਦੀ ਸਿਆਸੀ ਪਾਰਟੀ ਖੜੀ ਕਰਨ ਦਾ ਦਾਅਵਾ ਕੀਤਾ ਗਿਆ।

ਪੰਜਾਬ ‘ਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਲੜਾਈ ‘ਚ ਸ਼ਾਮਿਲ ਹੋਏ। ਪਹਿਲਾਂ ਪੀ.ਪੀ.ਪੀ. ਅਤੇ ਫਿਰ ਆਮ ਆਦਮੀ ਪਾਰਟੀ ਰਾਹੀਂ ਉਨ੍ਹਾਂ ਨੇ ਸਿਆਸੀ ਦਲ ਬਦਲੀ, ਭ੍ਰਿਸ਼ਟਚਾਰ, ਵੀ.ਆਈ ਪੀ. ਖਤਮ ਕਰਕੇ ਪਾਰਟੀ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦੇਣ ਦਾ ਦਾਅਵਾ ਕੀਤਾ ਗਿਆ।

ਪਰ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਪ ਪਾਰਟੀ ਇੱਕ ਇੱਕ ਕਰਕੇ ਆਪਣੇ ਅਸੂਲਾਂ ਤੋਂ ਥਿੜਕਦੀ ਗਈ ਹੈ ।

ਖਾਸ ਤੌਰ ‘ਤੇ ਆਮ ਆਦਮੀਆਂ ਦੀ ਪਾਰਟੀ ਕਦੋਂ ਖਾਸ ਬੰਦਿਆਂ ਦੀ ਪਾਰਟੀ ਬਣੀ , ਇਸ ਗੱਲ ਦਾ ਅਹਿਸਾਸ ਸ਼ਾਇਦ ਹੀ ਕਿਸੇ ਆਪ ਆਗੂ ਨੂੰ ਹੋਵੇ ਪਰ ਧੜਾ ਦੂਜੀਆਂ ਪਾਰਟੀਆਂ ‘ਚੋਂ ਸਿਆਸੀ ਆਗੂਆਂ ਨੂੰ ਪਾਰਟੀ ਸ਼ਾਮਿਲ ਕਰਕੇ ਭਗਵੰਤ ਮਾਨ ਆਪ ਪਾਰਟੀ ਦੇ ਚਿਹਰੇ ਨੂੰ ਉਹੀ ਪੁਰਾਣੀ ਅਲਾਮਤ ਲਗਾ ਰਹੀ ਹੈ । ਦੂਜੀਆਂ ਪਾਰਟੀਆਂ ਦੇ ਸਿਆਸੀ ਆਗੂਆਂ ਨੂੰ ਪਾਰਟੀ ‘ਚ ਧੜਾ-ਧੜ ਸ਼ਾਮਿਲ ਕਰਕੇ ਆਮ ਆਦਮੀ ਦੇ ਸਧਾਰਨ ਵਰਕਰਾਂ ਦੀ ਸਾਲਾਂ ਦੀ ਮਿਹਨਤ ਮਿੱਟੀ ‘ਚ ਰੋਲੀ ਜਾ ਰਹੀ ਹੈ । ਇਸ ਵਰਤਾਰੇ ਦੇ ਮਾੜੇ ਨਤੀਜੇ ਜਦੋਂ ਸਾਹਮਣੇ ਆਉਣ ਲੱਗਣਗੇ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ ।(ਗੁਰਮੁੱਖ ਸਿੰਘ ਬਾਰੀਆ)।

International