ਈਰਾਨ ‘ਚ ਗੈਸ ਲੀਕ ਹੋਣ ਕਾਰਨ ਦੋ ਦੀ ਮੌਤ, 10 ਜ਼ਖਮੀ

ਈਰਾਨ ‘ਚ ਗੈਸ ਲੀਕ ਹੋਣ ਕਾਰਨ ਦੋ ਦੀ ਮੌਤ, 10 ਜ਼ਖਮੀ

ਦੁਬਈ : ਈਰਾਨ ਤੋਂ ਇੱਕ ਵੱਡੇ ਹਾਦਸੇ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਸੈਂਟਰ ‘ਚ ਗੈਸ ਲੀਕ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਲੀਕ ਇਸਫਾਹਾਨ ਸੂਬੇ ‘ਚ ਇਕ ਗਾਰਡ ਵਰਕਸ਼ਾਪ ‘ਚ ਹੋਈ ਅਤੇ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸਫਹਾਨ ਪ੍ਰੋਵਿੰਸ਼ੀਅਲ ਗਾਰਡ ਨੇ ਮਰਨ ਵਾਲਿਆਂ ਦੀ ਪਛਾਣ ਕੈਪਟਨ ਮੁਜਤਬਾ ਨਜ਼ਾਰੀ ਅਤੇ ਲੈਫਟੀਨੈਂਟ ਕਰਨਲ ਮੁਖ਼ਤਾਰ ਮੋਰਸ਼ੇਦੀ ਵਜੋਂ ਕੀਤੀ ਹੈ। ਗਾਰਡ ਦੇ ਬਿਆਨ ਵਿੱਚ ਇਹ ਨਹੀਂ ਕਿਹਾ ਗਿਆ ਹੈ ਕਿ ਕੀ ਦੋ ਸੀਨੀਅਰ ਅਧਿਕਾਰੀਆਂ ਦੀ ਮੌਤ ਗੈਸ ਕਾਰਨ ਦਮ ਘੁੱਟਣ ਨਾਲ ਹੋਈ ਸੀ ਜਾਂ ਕੀ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਸੀ। ਇਹ ਨਹੀਂ ਦੱਸਿਆ ਗਿਆ ਕਿ ਲੋਕ ਕਿਵੇਂ ਜ਼ਖ਼ਮੀ ਹੋਏ ਜਾਂ ਕੋਈ ਹੋਰ ਵੇਰਵੇ ਨਹੀਂ ਦਿੱਤੇ ਗਏ।

International