ਹਾਈਵੇ 413 ਦੇ ਰਸਤੇ ‘ਚ ਹੁਣ ਛੋਟੀ ਮੱਛੀ ਆਈ
👉ਅਖੇ ਜੇ ਹਾਈਵੇ ਬਣਿਆਂ ,ਮੱਛੀਆਂ ਮਰ ਜਾਣਗੀਆਂ ਤੇ ਮੱਛਰ ਵੱਧ ਜਾਵੇਗਾ
👉ਹਾਈਵੇ 413 ਖਿਲਾਫ ਕੀਤੇ ਜਾ ਰਿਹਾ ਹੈ ਵੰਨ-ਸਵੰਨਾ ਪ੍ਰਾਪੇਗੰਡਾ
👉ਫੈਡਰਲ ਸਰਕਾਰ ਵਿਸ਼ੇਸ਼ ਜੀਵ-ਜੰਤੂ ਸੁਰੱਖਿਆ ਦੀ ਸਮੀਖਿਆ ਤੱਕ ਰੁਕ ਸਕਦਾ ਹੈ ਹਾਈਵੇ ਦਾ ਕੰਮ
ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ)- ਗਰੇਟਰ ਟੋਰਾਂਟੋ ਇਲਾਕੇ ‘ਚ ਰੋਜ਼ਾਨਾਂ ਘੰਟਿਆਂ ਬੱਧੀ ਟ੍ਰੈਫਿਕ ‘ਚ ਫਸੇ ਰਹਿਣ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੀ ਇੱਕੋ -ਇੱਕ ਉਮੀਦ ਹਾਈਵੇ 413 ਦੇ ਰਸਤੇ ‘ਚ ਹੁਣ ਛੋਟੀ ਮੱਛੀ ਆ ਗਈ ਹੈ । ਭਾਵ ਈਕੋ ਜਸਟਿਸ ਸਮੇਤ ਕਈ ਵਾਤਾਵਰਣ ਸਮੂਹਾਂ ਨੇ ਜੋ ਜੀਵ-ਜੰਤੂ ਸੁਰੱਖਿਆ ‘ਤੇ ਫੈਡਰਲ ਸਰਕਾਰ ਖਿਲਾਫ ਲਗਾਤਾਰ ਕਈ ਸਾਲਾਂ ਤੋਂ ਝੰਡਾ ਚੁੱਕੀ ਰੱਖਿਆ ਸੀ , ਹੁਣ ਆਖਿਰ ਰੰਗ ਲਿਆਇਆ ਹੈ , ਭਾਵ ਫੈਡਰਲ ਸਰਕਾਰ ਵੱਲੋਂ ‘ਚ ਵਿਸ਼ੇਸ਼ ਜੀਵ ਸੁਰੱਖਿਆ ‘ਤੇ ਹਾਲ ‘ਚ ਜਾਰੀ ਕੀਤੀ ਗਈ ਰਿਪੋਰਟ ‘ਚ ਜਿਹੜੇ ਇਲਾਕੇ ਦਰਸਾਏ ਹਨ , ਉਨ੍ਹਾਂ ‘ਚ ਹਾਈਵੇਅ 413 ਦਾ ਇਲਾਕਾ ਵੀ ਹੈ ।
ਜਾਣਕਾਰੀ ਅਨੁਸਾਰ ਹੁਣ ਪਹਿਲਾਂ ਇਸ ਗੱਲ ਦੀ ਸਮੀਖਿਆ ਕੀਤੀ ਜਾਵੇਗੀ ਕਿ ਹਾਈਵੇ ਬਣਨ ਨਾਲ ਕਿੰਨੇ ਅਜਿਹੀਆਂ ਛੋਟੀਆਂ ਨਦੀਆਂ, ਨਾਲੇ, ਛੱਪੜ ਆਦਿ ਪ੍ਰਭਾਵਿਤ ਹੋਣਗੇ ਅਤੇ ਉਨ੍ਹਾਂ ‘ਚ ਰਹਿ ਰਹੇ ਲਾਭਦਾਇਕ ਜੀਵ-ਜੰਤੂ ਕਿੰਨੀ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋਣਗੇ ।
ਪਰ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਹਾਈਵੇਅ 401 ‘ਤੇ ਸਵੇਰੇ ਸ਼ਾਮ ਕਿੰਨੇ ਹਜ਼ਾਰਾਂ ਟ੍ਰੈਫਿਕ ‘ਚ ਆਪਣੇ ਇਮੀਸ਼ਨ ਨਾਲ ਹਵਾ ਪ੍ਰਦੂਸ਼ਿਤ ਕਰਦੇ ਹਨ ਅਤੇ ਕਿੰਨੇ ਲੀਟਰ ਤੇਲ ਬਲਣ ਦਾ ਪ੍ਰਦੂਸ਼ਣ ਹਵਾ ‘ਚ ਫੈਲਦਾ ਹੈ , ਕੀ ਇਹ ਪ੍ਰਦੂਸ਼ਣ ਅਸਮਾਨੀ ਜੀਵ-ਜੰਤੂਆਂ ਅਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ ।
ਵੈਸੇ ਇਹ ਕੋਈ ਪਹਿਲੀ ਗੱਲ ਨਹੀਂ ਹੈ ਕਿ ਹਾਈਵੇਅ 413 ਦੇ ਰਸਤੇ ‘ਚ ਅਟਕਲਾਂ ਆਈਆਂ ਹੋਣ , ਪਹਿਲਾਂ ਵੀ ਵਾਤਾਵਰਣ ਸਮੀਖਿਆ ਦੇ ਨਾਂਅ ‘ਤੇ ਫੈਡਰਲ ਸਰਕਾਰ ਨੇ ਹਾਈਵੇ ਦੇ ਰਸਤੇ ‘ਚ ਅੜਿੱਕਾ ਲਾ ਰੱਖਿਆ ਸੀ ਜਿਹੜਾ ਕੁਝ ਮਹੀਨੇ ਪਹਿਲਾਂ ਫੈਡਰਲ ਅਦਾਲਤ ਦੀ ਦਖਲਅੰਦਾਜ਼ੀ ਨਾਲ ਓਨਟਾਰੀਓ ਤੇ ਫੈਡਰਲ ‘ਚ ਸਮਝੌਤੇ ਕਾਰਨ ਮਸਾਂ ਰੇੜਕਾ ਮੁੱਕਿਆ ਸੀ।
ਇਸ ਤੋਂ ਇਲਾਵਾ ਟਰਿਲੀਅਮ ਵੱਲੋਂ ਪ੍ਰਾਪਤ ਕੀਤੇ ਕੁਝ ਦਸਤਾਵੇਜਾਂ ‘ਚ ਇਸ ਗੱਲ ਦਾ ਦਾਅਵਾ ਵੀ ਕੀਤਾ ਗਿਆ ਕਿ ਹਾਈਵੇਅ 413 ਬਣਨ ਨਾਲ ਕੋਈ ਟ੍ਰੈਫਿਕ ਦੀ ਸਮੱਸਿਆ ਹੱਲ ਨਹੀਂ ਹੋਵੇਗੀ ਕਿਉਂ ਕਿ 2041 ਤੱਕ 400 ਲੜੀ ਵਾਲੇ ਸਾਰੇ ਹਾਈਵੇਅ ਦੀ ਸਪੀਡ 20-40 ਕਿੱਲੋਮੀਟਰ ਤੱਕ ਰਹਿ ਜਾਵੇਗੀ
ਦੂਜੇ ਪਾਸੇ ਕੈਲਡਨ ਦੀ ਮੇਅਰ ਵੱਲੋਂ ਜੋ 3000 ਘਰਾਂ ਦੇ ਪ੍ਰੋਜੈਕਟ ਨੂੰ ਸਿਰੇ ਚਾੜ੍ਹਨ ਦੀ ਅੜੀ ਫੜੀ ਹੋਈ ਹੈ ਉਸਦੇ ਕੁਝ ਪਾਰਸਲ ਵੀ ਹਾਈਵੇਅ ਦੇ ਰਸਤੇ ‘ਚ ਅੜਿੱਕਾ ਡਾਹ ਰਹੇ ਹਨ ।
ਗੱਲ ਕਿ ਹਾਈਵੇਅ 413 ਦੇ ਦੁਸ਼ਮਣ ਜਿ਼ਆਦਾ ਅਤੇ ਬਣਾਉਣ ਵਾਲੀ ਕੇਵਲ ਡੱਗ ਫੋਰਡ ਸਰਕਾਰ ਹੈ ਜੋ ਸ਼ੋਸ਼ਲ ਮੀਡੀਆ ‘ਤੇ ਵੱਡੇ ਦਾਅਵੇ ਕਰ ਰਹੀ ਹੈ ।
ਮਾਹਿਰਾਂ ਦਾ ਮੰਨਣਾ ਹੈ ਕਿ 10 ਬਿਲੀਅਨ ਦੀ ਲਾਗਤ ਨਾਲ ਬਣਨ ਵਾਲੇ ਇਸ 52 ਕਿੱਲੋਮੀਟਰ ਹਾਈਵੇਅ ਦੇ ਮੁਕੰਮਲ ਹੋਣ ‘ਤੇ ਟੋਰਾਂਟੋ ਅਤੇ ਮਿਸੀਸਾਗਾ ਡਾਊਨ-ਟਾਊਨ ਤੋਂ ਹਜ਼ਾਰਾਂ ਵੱਡੇ ਵਪਾਰਕ ਅਦਾਰੇ ਆਪਣਾ ਕਾਰੋਬਾਰ ਅਤੇ ਵੇਅਰਹਾਊਸ ਉੱਤਰੀ ਇਲਾਕੇ ਵੱਲ ਲਿਜਾ ਸਕਦੇ ਹਨ ਜਿਸ ਨਾਲ ਡਾਊਨ-ਟਾਊਨ ਇਲਾਕੇ ‘ਚ ਵਪਾਰਕ ਅਤੇ ਰਿਹਾਇਸ਼ੀ ਸੰਪਤੀਆਂ ਦੀ ਕੀਮਤ ਥੋੜੀ ਥੱਲੇ ਆ ਸਕਦੀ ਹੈ , ਅਜਿਹੇ ਖਦਸ਼ਿਅਆਂ ਕਾਰਨ ਮੇਅਰਾਂ ਸਮੇਤ ਕਈ ਵੱਡੇ ਵਪਾਰੀਆਂ ਦੀ ਲਾਬੀ ਇਹ ਨਹੀਂ ਚਾਹੁੰਦੀ ਕਿ 413 ਹਾਈਵੇਅ ਮੁਕੰਮਲ ਹੋਵੇ । ਇਸੇ ਕਰਕੇ ਮੁੱਖ ਮੀਡੀਆ ‘ਚ ਤਰਾਂ ਤਰਾਂ ਰਿਪੋਰਟਾਂ ਇਸ ਸਬੰਧੀ ਛਾਇਆ ਕਰਵਾਈਆਂ ਜਾਂਦੀਆਂ ਹਨ ।
(ਗੁਰਮੁੱਖ ਸਿੰਘ ਬਾਰੀਆ)
#gurmukhsinghbaria #highway413