ਉਡਾਣ ਦੌਰਾਨ ਜਹਾਜ਼ ਦੇ ਇੰਜਣ ਫੇਲ੍ਹ; ਜਹਾਜ਼ ‘ਚ ਸਵਾਰ ਸਨ 173 ਯਾਤਰੀ; ਐਮਰਜੈਂਸੀ ਲੈਂਡਿੰਗ

ਕੋਲਕਾਤਾ: ਕੋਲਕਾਤਾ ਮਹਾਂਨਗਰ ਦੇ ਦਮਦਮ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਉਡਾਣ 6E 0573 ਦੀ ਇੰਜਣ ਫੇਲ੍ਹ ਹੋਣ ਕਾਰਨ ਐਮਰਜੈਂਸੀ ਲੈਂਡਿੰਗ ਹੋਈ। ਜਹਾਜ਼ ਵਿਚ ਸਵਾਰ ਸਾਰੇ 173 ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਹਨ।

ਸ਼ੁੱਕਰਵਾਰ ਰਾਤ ਨੂੰ ਇੰਡੀਗੋ ਦੀ ਫਲਾਈਟ 6ਈ 573, ਜੋ ਕਿ ਏਅਰਬੱਸ ਏ-320 ਸੀ, ਨੇ ਰਾਤ 10:35 ‘ਤੇ ਉਡਾਣ ਭਰੀ। ਹਵਾਈ ਅੱਡੇ ਦੇ ਡਾਇਰੈਕਟਰ ਪ੍ਰਬਤ ਰੰਜਨ ਬੇਉਰੀਆ ਦੇ ਅਨੁਸਾਰ, ਟੇਕਆਫ ਤੋਂ ਥੋੜ੍ਹੀ ਦੇਰ ਬਾਅਦ, ਪਾਇਲਟ ਨੇ ਇੰਜਣ ਫੇਲ ਹੋਣ ਦੀ ਸੂਚਨਾ ਦਿੱਤੀ ਅਤੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ।