ਹਮਾਸ ਵੱਲੋਂ ਬੰਧਕ ਬਣਾਏ 6 ਹੌਰ ਇਜ਼ਰਾਈਲੀ ਲੋਕਾਂ ਦੀਆਂ ਲਾਸ਼ਾਂ ਮਿਲੀਆਂ

ਜੰਗ ਦੀ ਤਬਾਹੀ ……

ਇਹ ਤਸਵੀਰਾਂ ਹਮਾਸ ਵੱਲੋਂ ਇਜ਼ਰਾਈਲ ‘ਤੇ ਕੀਤੇ ਹਮਲੇ ਦੌਰਾਨ ਅਗਵਾ ਕੀਤੇ ਗਏ ਇਜ਼ਰਾਈਲੀ ਲੋਕਾਂ ਦੀਆਂ ਹਨ ਜਿਨ੍ਹਾਂ ਦੀ ਲਾਸ਼ਾਂ ਗਾਜ਼ਾ ਦੇ ਰਾਫਾਅ ਇਲਾਕੇ ‘ਚੋਂ ਬਰਾਮਦ ਹੋਈਆਂ ਹਨ । ਇਹ ਲਾਸ਼ਾਂ ਇਜ਼ਰਾਈਲ ਪੁੱਜਣ ਤੋਂ ਬਾਅਦ ਇਜ਼ਰਾਈਲੀ ਲੋਕ ਭੜਕ ਗਏ ਹਨ ਅਤੇ ਸੜਕਾਂ ‘ਤੇ ਪ੍ਰਦਰਸ਼ਨ ਕਰਕੇ ਮੰਗ ਕਰ ਰਹੇ ਹਨ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਹਮਾਸ ਨਾਲ ਗੋਲੀਬੰਦੀ ਸਮਝੌਤਾ ਜਲਦ ਕਰਨ ।

ਹਮਾਸ ਵਾਲੇ ਪਿੱਛਲੇ ਸਾਲ ਅਕਤੂਬਰ ‘ਚ ਕੀਤੇ ਹਮਲੇ ਦੌਰਾਨ ਸੈਕੜੇ ਇਜਰਾਇਲੀਆਂ ਨੂੰ ਬੰਦੀ ਬਣਾ ਕਿ ਆਪਣੇ ਨਾਲ ਲੈ ਗਏ ਹਨ ਅਤੇ ਹੌਲੀ ਹੌਲੀ ਕਰਕੇ ਇਨ੍ਹਾਂ ਬੰਧਕਾਂ ਨੂੰ ਮਾਰਿਆ ਜਾ ਰਿਹਾ ਹੈ ।

(ਗੁਰਮੁੱਖ ਸਿੰਘ ਬਾਰੀਆ)