ਗਾਇਕ ਏਪੀ ਢਿੱਲੋ ਦੇ ਘਰ ਦੇ ਬਾਹਰ ਚੱਲੀਆ ਗੋਲੀਆਂ

 

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਆਈਲੈਂਡ ਵਿਖੇ ਗਾਇਕ ਏਪੀ ਢਿੱਲੋ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਹਨ, ਕੁਝ ਗੈਂਗਸਟਰ ਢਿੱਲੋਂ ਦੇ ਘਰ ਦੇ ਬਾਹਰ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ । ਗੋਲੀਬਾਰੀ ਨਾਲ ਘਰ ਦਾ ਦਰਵਾਜ਼ਾ ਅਤੇ ਕੰਧ ਵੀ ਨੁਕਸਾਨੀ ਗਈ ਹੈ,ਭਾਰਤੀ ਮੀਡੀਆ ਮੁਤਾਬਕ ਜਿੰਮੇਵਾਰੀ ਲਾਰੈਂਸ ਬਿਸ਼ਨੋਈ ਗੈੰਗ ਨੇ ਲਈ ਹੈ ਤੇ ਕਾਰਨ ਉਸਦਾ ਸਲਮਾਨ ਖਾਨ ਨਾਲ ਨਜਦੀਕ ਹੋਣਾ ਦੱਸਿਆ ਗਿਆ ਹੈ।

#gangviolence