ਓਨਟਾਰੀਓ ‘ਚ ਕੱਲ੍ਹ ਤੋਂ ਲਾਗੂ ਹੋਣਗੇ ਵਿਦਿਆਰਥੀਆਂ ਲਈ ਸਕੂਲਾਂ ‘ਚ ਫੋਨ ਵਰਤਣ ਸੰਬੰਧੀ ਨਿਯਮ

ਓਨਟਾਰੀਓ ਭਰ ‘ਚ ਕੱਲ੍ਹ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਦੌਰਾਨ ਸਕੂਲੀ ਬੱਚਿਆਂ ਲਈ ਹੇਠ ਲਿਖੇ ਨਵੇਂ ਨਿਯਮ ਲਾਗੂ ਕੀਤੇ ਗਏ। ਦੱਸਣਯੋਗ ਹੈ ਕਿ ਇਹ ਨਿਯਮ ਸੂਬੇ ਭਰ ‘ਚ ਲਾਗੂ ਹਨ ਨਾ ਕਿ ਕਿਸੇ ਇੱਕ ਸਕੂਲ ਬੋਰਡ ਲਈ:
*) ਪੰਜਵੀਂ ਕਲਾਸ ਤੱਕ ਦੇ ਬੱਚੇ ਸਕੂਲ ‘ਚ ਫੋਨ ਮੁਕੰਮਲ ਤੌਰ ‘ਤੇ ਨਹੀਂ ਵਰਤ ਸਕਣਗੇ । ਕਲਾਸ ਅਤੇ ਬਰੇਕ ਸਮੇਂ ਦੌਰਾਨ ਵੀ ।
*) 7 ਤੋਂ 12 ਗਰੇਡ ਦੇ ਵਿਦਿਆਰਥੀ ਕਲਾਸ ‘ਚ ਆਪਣਾ ਫੋਨ ਨਹੀਂ ਵਰਤ ਸਕਣਗੇ । ਉਹਨਾਂ ਨੂੰ ਆਪਣਾ ਫੋਨ ਬੰਦ ਰੱਖਣਾ ਹੋਵੇਗਾ ਅਤੇ ਪਹੁੰਚ ਤੋਂ ਬਾਹਰ ਰੱਖਣਾ ਹੋਵੇਗਾ ।
*) 7 ਤੋਂ 12ਵੀਂ ਗਰੇਡ ਦੇ ਵਿਦਿਆਰਥੀ ਆਪਣਾ ਫੋਨ ਲਾਕਰ ਜਾਂ ਸਟੋਰੇਜ ‘ਚ ਵੀ ਰੱਖ ਸਕਦੇ ਹਨ ।
*) ਫੋਨ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਜਾਂ ਨਿਯਮ ਮੰਨਣ ਤੋਂ ਇਨਕਾਰ ਕਰਨ ‘ਤੇ ਸਕੂਲ ਪ੍ਰਿੰਸੀਪਲ ਕੋਲ ਜਾਣਾ ਪਵੇਗਾ ਜਿਹੜਾ ਕਿ ਸਮੇਂ ਦੇ ਹਾਲਾਤ ਅਨੁਸਾਰ ਫੈਸਲਾ ਲਵੇਗਾ
*) ਨਿਯਮਾਂ ਦੀ ਬਿਲਕੁਲ ਪਾਲਣਾ ਨਾ ਕਰਨ ਵਾਲੇ ਵਿਦਿਆਰਥੀਆਂ ਦੀ ਮੁਅੱਤਲੀ ਵੀ ਹੋ ਸਕਦੀ ਹੈ ।
*) ਫੋਨ ਕਿਥੇ ਰਖਵਾਉਣਾ ਹੈ, ਇਸ ਦੀ ਜਗਾ ਨਿਰਧਾਰਿਤ ਕਰਨ ਦਾ ਅਧਿਕਾਰ ਅਧਿਆਪਕ ਦਾ ਹੈ ।
ਸਿੱਖਿਆ ਮੰਤਰਾਲੇ ਵੱਲੋਂ ਇਸ ਮੁਹਿੰਮ ਨੂੰ ਸਫਲਤਾਪੂਰਵਕ ਸਿਰੇ ਚਾੜ੍ਹਨ ਲਈ ਵੱਖ ਵੱਖ ਖੇਤਰਾਂ ‘ਚੋਂ ਪ੍ਰਤੀਨਿਧ ਲਏ ਗਏ ਹਨ ਜੋ ਅਧਿਆਪਕ ਵਰਗ, ਐਡਮਨਿਸਟ੍ਰੇਟਰ,  ਸਿੱਖਿਆ ਡਾਇਰੈਕਟਰ,  ਟਰੱਸਟੀ ਅਸੋਸੀਏਸ਼ਨ ਅਤੇ ਅਧਿਆਪਕ ਯੂਨੀਅਨ ਤੋਂ ਲਏ ਜਾਣਗੇ ।
(ਗੁਰਮੁੱਖ ਸਿੰਘ ਬਾਰੀਆ)
ਦੱਸਣਯੋਗ ਹੈ ਕਿ ਸਕੂਲਾਂ “ਚ ਸੈਲ ਫੋਨ ਦੀ ਰੋਕਥਾਮ ਸੰਬੰਧੀ ਕਨੂੰਨ ਪਹਿਲਾਂ ਵੀ ਆਇਆ ਸੀ ਜਿਸ ਦੌਰਾਨ ਬੱਚਿਆਂ ਪੜ੍ਹਾਈ ਦੇ ਮਕਸਦ ਨਾਲ ਸੈੱਲ ਫੋਨ ਵਰਤਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਇਸ ਗੱਲ ਨੂੰ ਨਿਰਧਾਰਿਤ ਕਰਨਾ ਵਧੇਰੇ ਮੁਸ਼ਕਿਲ ਸੀ ।

Canada Featured