ਬਰੈਂਪਟਨ ‘ਚ ਹਾਈਵੇ 410 ‘ਤੇ ਇੱਕ ਔੰਰਤ ਦੀ ਕਈ ਵਹੀਕਲਾਂ ‘ਚ ਟਕਰਾਉਣ ਤੋਂ ਹੋਈ ਮੌਤ ਦਾ ਮਾਮਲਾ ਭੇਦ ਬਣਿਆਂ  * ਓਨਟਾਰੀਓ ਪੁਲਿਸ ਦਾ ਵਿਸ਼ੇਸ਼ ਜਾਂਚ ਯੂਨਿਟ ਮਾਮਲੇ ਜਾਂਚ ਕਰ ਰਿਹਾ ਹੈ 

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ) ਬਰੈਂਪਟਨ ਚ ਹਾਈਵੇ 410 ਅਤੇ ਸਟੀਲ ਦੇ ਪੁਲ ਤੋਂ ਬੀਤੇ ਸ਼ਨੀਵਾਰ ਸਵੇਰੇ ਇੱਕ ਲੜਕੀ ਦੇ ਪੁਲ ਤੋਂ ਡਿੱਗ ਜਾਣ ਅਤੇ ਕਈ ਵਹੀਕਲਾਂ ਦੀ ਲਪੇਟ ਚ ਆਉਣ ਤੋਂ ਬਾਅਦ ਉਸ ਦੀ ਮੌਤ ਹੋ ਜਾਣ ਦਾ ਮਾਮਲਾ ਹਾਲੇ ਭੇਦ ਬਣਿਆ ਹੋਇਆ ਹੈ।

ਓਨਟਾਰੀਓ ਪੁਲਿਸ ਦਾ ਵਿਸ਼ੇਸ਼ ਜਾਂਚ ਯੂਨਿਟ ਇਸ ਮਾਮਲੇ ਦੀ ਵੱਖਰੇ ਤੌਰ ‘ਤੇ ਜਾਂਚ ਕਰ ਰਿਹਾ ਹੈ ਜਿਸ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਉਕਤ ਲੜਕੀ ਦੇ ਪੁਲ ਤੋਂ ਡਿੱਗਣ ਜਾਂ ਛਾਲ ਮਾਰਨ ਤੋਂ ਪਹਿਲਾਂ ਇੱਕ ਪੀਲ ਪੁਲਿਸ ਅਫ਼ਸਰ ਜੋ ਘਟਨਾ ਮੌਕੇ ਸਨੀਵਾਰ ਸਵੇਰੇ 7:30 ਵਜੇ ਹਾਈਵੇ 410 ‘ਤੇ ਦੱਖਣ ਵਾਲੇ ਪਾਸੇ ਨੂੰ ਜਾ ਰਿਹਾ ਸੀ ਤਾਂ ਇੱਕ ਵਿਅਕਤੀ ਨੂੰ ਪੁਲ ‘ਤੇ ਖੜਿਆ ਦੇਖਣ ਤੋਂ ਬਾਅਦ ਅਫਸਰ ਨੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ।

ਵਿਸ਼ੇਸ਼ ਜਾਂਚ ਯੂਨਿਟ ਹਾਲੇ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਤਾਂ ਇਹ ਗੱਲ ਭੇਤ ਬਣੀ ਹੋਈ ਹੈ ਕਿ ਹਾਦਸੇ ਦੌਰਾਨ ਲੜਕੀ ਵੱਲੋਂ ਕੀ ਪੁਲ ਤੋਂ ਛਾਲ ਮਾਰੀ ਗਈ ਸੀ ਜਾਂ ਫਿਰ ਉਹ ਕਿਸੇ ਕਾਰਨ ਪੁਲ ਤੋਂ ਹੇਠਾਂ ਡਿੱਗ ਗਈ ਸੀ।

ਇਹ ਗੱਲ ਵੀ ਹਾਲੇ ਭੇਦ ਬਣੀ ਹੋਈ ਹੈ ਕਿ ਕੀ ਉਕਤ ਲੜਕੀ ਨਾਲ ਕੁਝ ਅਜਿਹਾ ਗਲਤ ਵਾਪਰਿਆ ਸੀ ? ਜਿਸ ਕਾਰਨ ਉਸ ਵੱਲੋਂ ਪੁਲ ਤੋਂ ਛਾਲ ਮਾਰ ਦਿੱਤੀ ਗਈ ਜਾਂ ਫਿਰ ਪੇਲ ਤੋਂ ਹੇਠਾਂ ਕਿਵੇਂ ਡਿੱਗੀ । ਪਰ ਹਾਲੇ ਤੱਕ ਹਾਦਸੇ ਦਾ ਕੋਈ ਵੀ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ।

ਮੁੱਖ ਮੀਡੀਆ ਦੇ ਇੱਕ ਅਦਾਰੇ ਵੱਲੋਂ ਇਸ ਹਾਦਸੇ ਦੀ ਖਬਰ ਦਿੰਦਿਆਂ ਇਸ ਗੱਲ ਵੱਲ ਸੰਭਾਵਨਾ ਪ੍ਰਗਟ ਕੀਤੀ ਗਈ ਸੀ ਕਿ ਔਰਤ ਨਾਲ ਕੋਈ ਜਿਣਸੀ ਸੋਸ਼ਣ ਵਰਗੀ ਘਟਨਾ ਵਾਪਰੀ ਹੋ ਸਕਦੀ ਹੈ।

ਦੱਸਣ ਯੋਗ ਹੈ ਕਿ ਪੁਲਿਸ ਦਾ ਵਿਸ਼ੇਸ਼ ਜਾਂਚ ਯੂਨਿਟ ਉਹਨਾਂ ਮਾਮਲਿਆਂ ਦੀ ਜਾਂਚ ਕਰਦਾ ਹੈ ਜਿੰਨਾ ਮਾਮਲਿਆਂ ਵਿੱਚ ਸਥਾਨਕ ਪੁਲਿਸ ਦੀ ਸ਼ਮੂਲੀਅਤ ਹੋਵੇ ਅਤੇ ਇਸ ਦੌਰਾਨ ਕੋਈ ਮੌਤ ਹੋ ਜਾਵੇ ਜਾਂ ਕਿਸੇ ਨੂੰ ਗੰਭੀਰ ਸੱਟ ਲਗ ਜਾਵੇ ਤਾਂ ਵਿਸ਼ੇਸ਼ ਜਾਂਚ ਯੂਨਿਟ ਹਾਦਸੇ ‘ਚ ਪੁਲਿਸ ਦੀ ਭੂਮਿਕਾ ਦੀ ਜਾਂਚ ਕਰਦਾ ਹੈ

Canada