ਐਟਲਸ ਸਾਈਕਲਸ ਦੇ ਸਾਬਕਾ ਪ੍ਰਧਾਨ ਸਲਿਲ ਕਪੂਰ ਵੱਲੋਂ ਖ਼ੁਦਕੁਸ਼ੀ

ਨਵੀਂ ਦਿੱਲੀ – ਐਟਲਸ ਸਾਈਕਲਸ ਦੇ ਸਾਬਕਾ ਪ੍ਰਧਾਨ ਸਲਿਲ ਕਪੂਰ ਨੇ ਅੱਜ ਦਿੱਲੀ ਦੇ ਲੁਟੀਅਨਜ਼ ਇਲਾਕੇ ’ਚ ਡਾ. ਏਪੀਜੇ ਅਬਦੁੱਲ ਕਲਾਮ ਰੋਡ ਸਥਿਤ ਆਪਣੇ ਘਰ ਅੰਦਰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਕਪੂਰ ਦੇ ਮੈਨੇਜਰ ਦੇ ਉਸ ਦੀ ਲਾਸ਼ ਪੂਜਾ ਵਾਲੇ ਕਮਰੇ ’ਚ ਬਾਅਦ ਦੁਪਹਿਰ ਲਗਪਗ 1 ਵਜੇ ਦੇਖੀ। ਪੁਲੀਸ ਦੇ ਇੱਕ ਅਧਿਕਾਰੀ ਮੁਤਾਬਕ ਕਪੂਰ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਸਿਰ ਵਿੱਚ ਗੋਲੀ ਮਾਰ ਲਈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇੱਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ’ਚ ਐਟਲਸ ਸਾਈਕਲਸ ਦੇ ਸਾਬਕਾ ਪ੍ਰਧਾਨ ਨੇ ਆਪਣੇ ’ਤੇ ‘‘ਵਿੱਤੀ ਬੋਝ’’ ਹੋਣ ਦਾ ਜ਼ਿਕਰ ਕੀਤਾ ਹੈ। -ਪੀਟੀਆਈ