ਭਦੌੜ ਤੋਂ ਅੰਤਰਰਾਸ਼ਟਰੀ ਵਿਦਿਆਰਥਣ ਦਾ ਕੈਨੇਡਾ ‘ਚ ਦੇਹਾਂਤ

ਕਸਬਾ ਭਦੌੜ ਦੀ 22 ਸਾਲਾ ਲੜਕੀ ਗੁਰਮੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਕਰਮਗੜ੍ਹ ਹਾਲ ਅਬਾਦ ਭਦੌੜ ਦੀ ਸਰੀ (ਕੈਨੇਡਾ) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਗੁਰਮੀਤ ਕੌਰ ਦੇ ਨਾਨਾ ਸੁਦਾਗਰ ਸਿੰਘ ਬੁੱਟਰ ਅਤੇ ਪਿਤਾ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰੀ ਧੀ ਗੁਰਮੀਤ ਕੌਰ ਨੇ ਆਈਲੈਟਸ ਕੀਤੀ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਵਿਆਹ ਅੱਜ ਤੋਂ ਪੌਣੇ ਦੋ ਸਾਲ ਪਹਿਲਾ ਲਖਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਥੱਮਣਗੜ੍ਹ ਜ਼ਿਲ੍ਹਾ (ਬਠਿੰਡਾ) ਨਾਲ ਕਰ ਦਿੱਤਾ ਸੀ। ਇਸ ਮਗਰੋਂ ਉਹ ਰੋਜ਼ੀ-ਰੋਟੀ ਕਮਾਉਣ ਦੀ ਖਾਤਰ ਮਿਤੀ 29 ਦਸੰਬਰ 2023 ਨੂੰ ਸਰੀ (ਕੈਨੇਡਾ) ਵਿਖੇ ਸਟੱਡੀ ਵੀਜ਼ੇ ‘ਤੇ ਚਲੀ ਗਈ। ਹੁਣ ਉਸ ਦਾ ਇਕ ਸਮੈਸਟਰ ਪੂਰਾ ਹੋ ਚੁੱਕਿਆ ਸੀ ਅਤੇ ਦੂਜੇ ਸਮੈਸਟਰ ਦੀ ਫੀਸ ਅੱਠ ਹਜ਼ਾਰ ਡਾਲਰ ਅਸੀਂ ਭਰ ਦਿੱਤੀ ਸੀ ਪਰੰਤੂ ਪੜ੍ਹਾਈ ਦੇ ਨਾਲ-ਨਾਲ ਕੰਮ ਨਾ ਮਿਲਣ ਕਾਰਨ ਉਹ ਟੈਨਸ਼ਨ ਵਿਚ ਸੀ।