ਧਾਰਮਿਕ ਝਰੋਖੇ ‘ਚੋਂ।

ਧਾਰਮਿਕ ਝਰੋਖੇ ‘ਚੋਂ।

ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ।।
————————–
ਸਲੋਕ ਮਹਲਾ ਦੂਜਾ
(ਗੁਰੂ ਗ੍ਰੰਥ ਸਾਹਿਬ, ਅੰਗ 146)
ਗੁਰਬਾਣੀ ਦਾ ਫਰਮਾਨ ਹੈ ਕਿ ਸੱਤੇ ਪਹਿਰ ਭਲਾ ਆਚਰਨ ਬਣਾਉਣ ਲਈ ਸਤ ਪੁਰਖਾਂ, ਗੁਰਮੁਖਾਂ ਅਤੇ ਗਿਆਨਵਾਨਾਂ ਕੋਲ ਬੈਠਣਾ ਚਾਹੀਦਾ ਹੈ ਦਰਅਸਲ ਗੁਰਬਾਣੀ ਦੀ ਰੌਸ਼ਨੀ ਵਿੱਚ ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ‘ਤੇ ਸ਼ਾਮਿਲ ਹੋਣ ਲਈ ਪਹੁੰਚੇ ਸਤਿਕਾਰਯੋਗ ਸਰਦਾਰ ਜਸਪਾਲ ਸਿੰਘ ਸਿੱਧੂ, ਪ੍ਰੋਫੈਸਰ ਬਾਵਾ ਸਿੰਘ ਤੇ ਵੀਰ ਕੌਰ ਸਿੰਘ ਐਬਟਸਫੋਰਡ ਗ੍ਰਹਿ ਵਿਖੇ ਆਏ, ਜਿੱਥੇ ਮਾਨਯੋਗ ਪਿਤਾ ਜੀ ਭਾਈ ਹਰਪਾਲ ਸਿੰਘ ਲੱਖਾ ਅਤੇ ਸਮੂਹ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਅਹਿਮ ਬਿਚਾਰਾ ਹੋਈਆਂ ਅਤੇ ‘ਗੁਰੂ ਨਾਨਕ ਦਰਸ਼ਨ : ਰਬਾਬ ਤੋਂ ਨਗਾਰੇ ਤੱਕ’ ਕਿਤਾਬਾਂ ਸਤਿਕਾਰਤ ਸ਼ਖਸੀਅਤਾਂ ਨੂੰ ਭੇਟ ਕੀਤੀਆਂ। ਪੜਿਆਂ ਲਿਖਿਆਂ ਵਿਦਵਾਨਾਂ ਕੋਲ ਬੈਠਣਾ ਵੱਡਾ ਹਾਸਲ ਹੈ ਅਤੇ ਇਹੀ ਜੀਵਨ ਦੀ ਪੂੰਜੀ ਹੈ!!
(ਡਾ. ਗੁਰਵਿੰਦਰ ਸਿੰਘ)

Religion