ਪਿਛਲੇ 24 ਘੰਟਿਆਂ ਵਿੱਚ 32,937 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦਾ ਕੁੱਲ ਕੇਸਲੋਡ ਵੱਧ ਕੇ 3,22,25,513 ਹੋ ਗਿਆ ਹੈ। ਉਂਜ ਇਨ੍ਹਾਂ ਵਿੱਚੋਂ ਸਰਗਰਮ ਕੇਸਾਂ ਦੀ ਗਿਣਤੀ 3,81,947 ਹੈ, ਜੋ ਪਿਛਲੇ 145 ਦਿਨਾਂ ’ਚ ਸਭ ਤੋਂ ਹੇਠਲਾ ਅੰਕੜਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸੇ ਅਰਸੇ ਦੌਰਾਨ 417 ਹੋਰ ਮੌਤਾਂ ਨਾਲ ਕਰੋਨਵਾਇਰਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,31,642 ਨੂੰ ਅੱਪੜ ਗਈ ਹੈ।
ਕਰੋਨਾ: 32,937 ਨਵੇਂ ਕੇਸ, 417 ਹੋਰ ਮੌਤਾਂ
