ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਪਹਿਲੀ ਸੂਚੀ

ਚੰਡੀਗੜ੍ਹ। ਹਰਿਆਣਾ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਨੇ 20 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਚਰਚਾ ਸੀ ਕਿ ‘ਆਪ’ ਹਰਿਆਣਾ ‘ਚ ਕਾਂਗਰਸ ਨਾਲ ਗਠਜੋੜ ਕਰਕੇ ਚੋਣਾਂ ਲੜੇਗੀ। ਕਾਂਗਰਸ ਨਾਲ ਗੱਲਬਾਤ ਸਿਰੇ ਨਾ ਚੜ੍ਹਨ ਤੋਂ ਬਾਅਦ ‘ਆਪ’ ਨੇ 20 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

‘ਆਪ’ ਨੇ ਨਰਾਇਣਗੜ੍ਹ ਤੋਂ ਗੁਰਪਾਲ ਸਿੰਘ, ਕਲਾਇਤ ਤੋਂ ਅਨੁਰਾਗ ਢਾਂਡਾ, ਪੁੰਡਰੀ ਤੋਂ ਨਰਿੰਦਰ ਸ਼ਰਮਾ, ਘਰੌਂਡਾ ਤੋਂ ਜੈਪਾਲ ਸ਼ਰਮਾ, ਅਸੰਧ ਤੋਂ ਅਮਨਦੀਪ ਜੁੰਡਲਾ, ਸਮਾਲਖਾ ਤੋਂ ਬਿੱਟੂ ਪਹਿਲਵਾਨ, ਉਚਾਨਾ ਕਲਾਂ ਤੋਂ ਪਵਨ ਫੌਜੀ, ਡੱਬਵਾਲੀ ਤੋਂ ਕੁਲਦੀਪ ਗਦਰਾਣਾ, ਰਣੀਆ ਤੋਂ ਹੈਪੀ ਰਣੀਆ , ਭਿਵਾਨੀ ਤੋਂ ਇੰਦੂ ਸ਼ਰਮਾ, ਮੇਹਮ ਤੋਂ ਵਿਕਾਸ ਨਹਿਰਾ ਅਤੇ ਰੋਹਤਕ ਤੋਂ ਵਿਜੇਂਦਰ ਹੁੱਡਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

ਜਦਕਿ ਬਹਾਦਰਗੜ੍ਹ ਤੋਂ ਕੁਲਦੀਪ ਚਿਕਾਰਾ, ਬਾਦਲੀ ਤੋਂ ਰਣਵੀਰ ਗੁਲੀਆ, ਬੇਰੀ ਤੋਂ ਸੋਨੂੰ ਅਹਿਲਾਵਤ ਸ਼ੇਰੀਆ, ਮਹਿੰਦਰਗੜ੍ਹ ਤੋਂ ਮਨੀਸ਼ ਯਾਦਵ, ਨਾਰਨੌਲ ਤੋਂ ਰਵਿੰਦਰ ਮਾਤਰੂ, ਬਾਦਸ਼ਾਹਪੁਰ ਤੋਂ ਬੀਰ ਸਿੰਘ ਸਰਪੰਚ, ਸੋਹਾਣਾ ਤੋਂ ਧਰਮਿੰਦਰ ਖਤਨਾ ਅਤੇ ਬੱਲਬਗੜ੍ਹ ਤੋਂ ਰਵਿੰਦਰ ਫੌਜਦਾਰ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।