ਅਫ਼ਗ਼ਾਨ ਹਾਲਾਤ ’ਤੇ ਚਰਚਾ ਲਈ ਯੂਐੱਨ ਸੁਰੱਖਿਆ ਕੌਂਸਲ ਦੀ ਹੰਗਾਮੀ ਮੀਟਿੰਗ ਅੱਜ

ਅਫ਼ਗ਼ਾਨ ਹਾਲਾਤ ’ਤੇ ਚਰਚਾ ਲਈ ਯੂਐੱਨ ਸੁਰੱਖਿਆ ਕੌਂਸਲ ਦੀ ਹੰਗਾਮੀ ਮੀਟਿੰਗ ਅੱਜ

ਤਾਲਿਬਾਨ ਦੇ ਕਾਬੁਲ ’ਤੇ ਮੁੜ ਕਾਬਜ਼ ਹੋਣ ਕਰਕੇ ਅਫ਼ਗ਼ਾਨਿਸਤਾਨ ਦੇ ਮੌਜੂਦਾ ਸੁਰੱਖਿਆ ਹਾਲਾਤ ’ਤੇ ਨਜ਼ਰਸਾਨੀ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਹੰਗਾਮੀ ਮੀਟਿੰਗ ਅੱਜ ਸ਼ਾਮੀਂ ਹੋਵੇਗੀ। ਚੇਤੇ ਰਹੇ ਕਿ ਯੂਐੱਨ ਸੁਰੱਖਿਆ ਕੌਂਸਲ ਦੀ ਪ੍ਰਧਾਨਗੀ ਅੱਜਕੱਲ੍ਹ(ਇਸ ਮਹੀਨੇ) ਭਾਰਤ ਕੋਲ ਹੈ। ਅਫ਼ਗਾਨਿਸਤਾਨ ਦੇ ਸੁਰੱਖਿਆ ਹਾਲਾਤ ਬਾਰੇ ਪਿਛਲੇ ਇਕ ਹਫ਼ਤੇ ’ਚ ਇਹ ਦੂਜੀ ਮੀਟਿੰਗ ਹੋਵੇਗੀ। ਯੂਐੱਨ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ.ਤਿਰੁਮੂਰਤੀ ਨੇ ਟਵੀਟ ਕਰਕੇ ਇਸ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ 6 ਅਗਸਤ ਨੂੰ ਵੀ ਅਫ਼ਗ਼ਾਨਿਸਤਾਨ ਦੇ ਨਿੱਘਰਦੇ ਸੁਰੱਖਿਆ ਹਾਲਾਤ ’ਤੇ ਚਰਚਾ ਕੀਤੀ ਗਈ ਸੀ।

International