ਆਰਜੀ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਕੋਲਕਾਤਾ-ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਕਥਿਤ ਵਿੱਤੀ ਅਨਿਯਮਤਾਵਾਂ ਦੇ ਮਾਮਲੇ ਵਿੱਚ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 23 ਸਤੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਅਦਾਲਤ ਨੇ ਉਸ ਦੇ ਸੁਰੱਖਿਆਕਰਮੀ ਅਫ਼ਸਰ ਅਲੀ ਅਤੇ ਦੋ ਕਥਿਤ ਸਹਿਯੋਗੀਆਂ (ਠੇਕੇਦਾਰ ਵੈਂਡਰ ਵਿਪਲਬ ਸਿਨਹਾ ਅਤੇ ਸੁਮਨ ਹਾਜਰਾ) ਨੂੰ ਵੀ 23 ਸਤੰਬਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਜੇਕਰ ਲੋੜ ਹੋਈ ਤਾਂ ਉਹ ਮੁੜ ਤੋਂ ਉਸ ਦੀ ਹਿਰਾਸਤ ਦੀ ਮੰਗ ਕਰੇਗੀ।