ਮੀਂਹ ’ਚ ਦਰਬਾਰ ਸਾਹਿਬ ਦਾ ਮਨਮੋਹਕ ਦ੍ਰਿਸ਼ ਵੇਖ ਸੰਗਤਾਂ ਦੇ ਚਿਹਰੇ ਖਿੜੇ

ਮੀਂਹ ’ਚ ਦਰਬਾਰ ਸਾਹਿਬ ਦਾ ਮਨਮੋਹਕ ਦ੍ਰਿਸ਼ ਵੇਖ ਸੰਗਤਾਂ ਦੇ ਚਿਹਰੇ ਖਿੜੇ

ਅੰਮ੍ਰਿਤਸਰ ’ਚ ਮੀਂਹ ਦੌਰਾਨ ਵੀ ਸੰਗਤ ਦੀ ਆਸਥਾ ਘੱਟ ਨਹੀਂ ਹੁੰਦੀ, ਬਲਕਿ ਇਸ ਦੌਰਾਨ ਨਤਮਸਤਕ ਹੋਣ ਆਏ ਹਰ ਸ਼ਰਧਾਲੂ ਨੂੰ ਰੂਹਾਨੀਅਤ ਅਤੇ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਆਸਥਾ ਦੇ ਕੇਂਦਰ ਬਿੰਦੂ ਇਸ ਧਾਰਮਿਕ ਸਥਾਨ ’ਤੇ ਹਰ ਧਰਮ ਦੇ ਲੋਕ ਸੀਸ ਝੁਕਾਉਂਦੇ ਹਨ।ਸਵੇਰੇ ਅੰਮ੍ਰਿਤ ਵੇਲੇ ਮੌਸਮ ਭਾਵੇ ਸਾਫ਼ ਸੀ ਪਰ ਅਚਾਨਕ ਬੱਦਲ ਛਾ ਗਏ ਅਤੇ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ। ਮੀਂਹ ਤੋਂ ਬਾਅਦ ਦਰਬਾਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਮਾਰਗ ਵੀ ਜਲਥਲ ਹੋ ਗਿਆ, ਜਿਸ ਨਾਲ ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Featured Punjab Religion