ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਕੇਸ ਦੀ ਸੁਣਵਾਈ ਹੋਈ

ਇਸ ਵਾਰ ਵੀ ਗਿੱਪੀ ਅਦਾਲਤ ’ਚ ਖ਼ੁਦ ਪੇਸ਼ ਨਹੀਂ ਹੋਏ ਜਦਕਿ ਵੀਡੀਓ ਕਾਨਫਰੰਸਿੰਗ (VC)ਰਾਹੀਂ ਪੇਸ਼ ਹੋਏ। ਉਸ ਨੇ ਆਪਣੀ ਗਵਾਹੀ ਵੀ ਦਰਜ ਕਰਵਾਈ ਹੈ। ਇਸ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ ਲਈ ਤੈਅ ਕੀਤੀ ਗਈ ਹੈ।

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ(Gippy Grewal) ਨਾਲ ਸਬੰਧਤ 6 ਸਾਲ ਪੁਰਾਣੇ ਕੇਸ ਦੀ ਅੱਜ ਮੁਹਾਲੀ ਅਦਾਲਤ ’ਚ ਸੁਣਵਾਈ ਹੋਈ। ਇਸ ਵਾਰ ਵੀ ਗਿੱਪੀ ਅਦਾਲਤ ’ਚ ਖ਼ੁਦ ਪੇਸ਼ ਨਹੀਂ ਹੋਏ ਜਦਕਿ ਵੀਡੀਓ ਕਾਨਫਰੰਸਿੰਗ (VC)ਰਾਹੀਂ ਪੇਸ਼ ਹੋਏ। ਉਸ ਨੇ ਆਪਣੀ ਗਵਾਹੀ ਵੀ ਦਰਜ ਕਰਵਾਈ ਹੈ। ਇਸ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ ਲਈ ਤੈਅ ਕੀਤੀ ਗਈ ਹੈ।

ਦਸਣਯੋਗ ਹੈ ਕਿ ਅਦਾਕਾਰ ਗਿੱਪੀ ਗਰੇਵਾਲ ਨੂੰ ਸਾਲ 2018 ‘ਚ ਇਕ ਅਣਜਾਣ ਨੰਬਰ ਤੋਂ ਵ੍ਹਟਸਐਪ ’ਤੇ ਮੈਸੇਜ ਆਇਆ ਸੀ। ਇਸ ਮੈਸੇਜ ’ਚ ਉਸਨੂੰ ਇਕ ਨੰਬਰ ਦਿੱਤਾ ਗਿਆ ਸੀ। ਇਸ ਨੰਬਰ ‘ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨਾਲ ਗੱਲ ਕਰਨ ਅਤੇ ਜਬਰੀ ਵਸੂਲੀ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਕੀਤੀ।