Uttarakhand – ਨੈਨੀਤਾਲ ਰੋਡ ‘ਤੇ ਸਥਿਤ ਸਕੂਲ ‘ਚ 5 ਸਾਲਾ ਵਿਦਿਆਰਥਣ ਨਾਲ ਛੇੜਛਾੜ ਨੂੰ ਲੈ ਕੇ ਭੋਟੀਆਪੜਾਵ ਇਲਾਕੇ ਦੇ ਲੋਕ ਗੁੱਸੇ ‘ਚ ਆ ਗਏ। ਦਰਜਨਾਂ ਮਰਦ-ਔਰਤਾਂ ਥਾਣੇ ਪਹੁੰਚ ਗਏ ਤੇ ਹੰਗਾਮਾ ਕੀਤਾ।
ਬੁੱਧਵਾਰ 12 ਵਜੇ ਤਕ ਮੁਲਜ਼ਮ ਨੂੰ ਗ੍ਰਿਫਤਾਰ ਨਾ ਕਰਨ ‘ਤੇ ਥਾਣੇ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ। ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਮੁਲਜ਼ਮਾਂ ਨੂੰ ਬਚਾ ਰਹੀ ਹੈ। ਹੁਣ ਤਕ 164 ਪੀੜਤਾ ਦੇ ਬਿਆਨ ਮੈਜਿਸਟਰੇਟ ਸਾਹਮਣੇ ਨਹੀਂ ਲਏ ਗਏ ਹਨ।
ਮੰਗਲਵਾਰ ਦੇਰ ਸ਼ਾਮ ਪੀੜਤਾ ਦੀ ਮਾਂ ਅਤੇ ਦਰਜਨਾਂ ਔਰਤਾਂ ਤੇ ਮਰਦ ਥਾਣੇ ਪੁੱਜੇ। ਉਨ੍ਹਾਂ ਨਾਲ ਕੁਝ ਕਾਂਗਰਸੀ ਵੀ ਸਨ। ਲੋਕਾਂ ਨੇ ਥਾਣੇ ਪਹੁੰਚ ਕੇ ਹੰਗਾਮਾ ਕੀਤਾ। ਪੁਲਿਸ ਨਾਲ ਝਗੜਾ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਪਾਰਟੀ ਦੇ ਸੀਨੀਅਰ ਆਗੂ ਦਾ ਪੁੱਤਰ ਸ਼ਾਮਲ ਹੈ ਜਿਸ ਕਰਕੇ ਪੁਲਿਸ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਤੇ ਬਲ ਕਲਿਆਣ ਕਮੇਟੀ ਦੇ ਸਾਹਮਣੇ ਪੀੜਤਾ ਨੇ ਦੋ ਵਾਰ ਬਿਆਨ ਦੇ ਦਿੱਤੇ ਹਨ, ਪਰ ਉਸ ਨੂੰ ਅਜੇ ਤਕ ਮਜਿਸਟ੍ਰੇਟ ਸਾਹਮਣੇ ਪੇਸ਼ ਨਹੀਂ ਕੀਤਾ ਗਿਆ ਹੈ।