Earthquake : ਦਿੱਲੀ-ਐੱਨਸੀਆਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਦਿੱਲੀ-ਐੱਨਸੀਆਰ ‘ਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਪਾਕਿਸਤਾਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ।

ਇਸਲਾਮਾਬਾਦ ਅਤੇ ਲਾਹੌਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੁਪਹਿਰ 12:58 ‘ਤੇ ਆਇਆ। ਇਸਦਾ ਕੇਂਦਰ ਪਾਕਿਸਤਾਨ ‘ਚ ਸੀ ਅਤੇ ਇਸਦੀ ਡੂੰਘਾਈ 33 ਕਿਲੋਮੀਟਰ ਸੀ। ਇਹ ਜਾਣਕਾਰੀ Sismo.gov ਦੀ ਸਾਈਟ ‘ਤੇ ਵੀ ਉਪਲਬਧ ਹੈ।