ਸ਼ਰਾਧ ‘ਚ ਕਿਉਂ ਕੀਤਾ ਜਾਂਦੈ ਗੰਗਾ ਇਸ਼ਨਾਨ ?

ਪਿੱਤਰ ਪੱਖ 2024 (Pitru Paksha 2024) ਦੌਰਾਨ ਸ਼ੁੱਭ ਕੰਮ ਕਰਨ ਦੀ ਮਨਾਹੀ ਹੈ। ਇਸ ਵਾਰ ਸ਼ਰਾਧ 17 ਸਤੰਬਰ ਤੋਂ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਇਹ 02 ਅਕਤੂਬਰ ਨੂੰ ਖਤਮ ਹੋ ਜਾਣਗੇ। ਇਹ ਮੰਨਿਆ ਜਾਂਦਾ ਹੈ ਕਿ ਸ਼ਰਾਧਾਂ ਵਿੱਚ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਸਾਧਕ ਨੂੰ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ ਅਤੇ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਮਾਂ ਗੰਗਾ ਧਰਤੀ ‘ਤੇ ਕਿਵੇਂ ਆਈ ਸੀ?

ਕਥਾ ਦੇ ਅਨੁਸਾਰ, ਰਾਜਾ ਬਲੀ ਨੇ ਸੰਸਾਰ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਨੂੰ ਪ੍ਰਸੰਨ ਕੀਤਾ ਸੀ ਤੇ ਜਿਸ ਤੋਂ ਬਾਅਦ ਉਸ ਨੇ ਧਰਤੀ ਉੱਤੇ ਆਪਣਾ ਅਧਿਕਾਰ ਸਥਾਪਿਤ ਕਰ ਲਿਆ ਸੀ ਤੇ ਆਪਣੇ ਆਪ ਨੂੰ ਦੇਵਤਾ ਸਮਝਣ ਲੱਗ ਪਿਆ ਸੀ। ਉਸ ਨੇ ਦੇਵਰਾਜ ਇੰਦਰ ਨੂੰ ਯੁੱਧ ਲਈ ਚੁਣੌਤੀ ਦਿੱਤੀ। ਇਸ ਸਥਿਤੀ ਵਿੱਚ ਦੇਵਰਾਜ ਇੰਦਰ ਨੇ ਸ਼੍ਰੀ ਹਰੀ ਤੋਂ ਮਦਦ ਮੰਗੀ।

ਇਸ ਸਮੇਂ ਦੌਰਾਨ ਭਗਵਾਨ ਨੇ ਰਾਜਾ ਬਲੀ ਦੀ ਮੁਕਤੀ ਲਈ ਵਾਮਨ ਦੇ ਰੂਪ ਵਿੱਚ ਅਵਤਾਰ ਧਾਰਿਆ। ਉਸ ਸਮੇਂ ਰਾਜਾ ਬਲੀ ਰਾਜ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਈ ਅਸ਼ਵਮੇਧ ਯੱਗ ਕਰਵਾ ਰਿਹਾ ਸੀ ਜਦੋਂ ਭਗਵਾਨ ਵਿਸ਼ਨੂੰ ਵਾਮਨ ਦੇ ਰੂਪ ਵਿੱਚ ਰਾਜਾ ਬਲੀ ਕੋਲ ਪਹੁੰਚੇ ਸਨ।

ਰਾਜਾ ਬਲੀ ਨੇ ਮਹਿਸੂਸ ਕੀਤਾ ਕਿ ਪ੍ਰਭੂ ਉਸ ਕੋਲ ਆ ਗਏ ਹਨ। ਜਦੋਂ ਰਾਜਾ ਬਲੀ ਨੇ ਬ੍ਰਾਹਮਣ ਨੂੰ ਦਾਨ ਮੰਗਣ ਲਈ ਕਿਹਾ ਤਾਂ ਭਗਵਾਨ ਵਾਮਨ ਨੇ ਰਾਜਾ ਬਲੀ ਤੋਂ ਤਿੰਨ ਕਦਮ ਜ਼ਮੀਨ ਦਾਨ ਵਜੋਂ ਮੰਗੀ। ਇਹ ਸੁਣ ਕੇ ਰਾਜਾ ਬਲੀ ਤਿਆਰ ਹੋ ਗਿਆ। ਤਦ ਭਗਵਾਨ ਵਿਸ਼ਨੂੰ ਨੇ ਆਪਣਾ ਰੂਪ ਧਾਰਨ ਕੀਤਾ। ਉਨ੍ਹਾਂ ਦੇ ਪੈਰ ਇੰਨੇ ਵੱਡੇ ਹੋ ਗਏ ਕਿ ਉਨ੍ਹਾਂ ਨੇ ਇੱਕ ਪੈਰ ਨਾਲ ਸਾਰੀ ਧਰਤੀ ਤੇ ਦੂਜੇ ਪੈਰ ਨਾਲ ਸਾਰਾ ਅਸਮਾਨ ਮਿਣ ਹੋ ਗਿਆ। ਅਜਿਹੀ ਸਥਿਤੀ ਵਿੱਚ ਭਗਵਾਨ ਵਾਮਨ ਨੇ ਪੁੱਛਿਆ ਕਿ ਉਹ ਆਪਣਾ ਤੀਜਾ ਕਦਮ ਕਿੱਥੇ ਰੱਖਣ, ਤਾਂ ਰਾਜਾ ਬਲੀ ਨੇ ਕਿਹਾ ਕਿ ‘ਮੇਰੇ ਕੋਲ ਦੇਣ ਲਈ ਹੋਰ ਕੁਝ ਨਹੀਂ ਹੈ’ ਤੇ ਆਪਣਾ ਸਿਰ ਝੁਕਾ ਕੇ ਉਨ੍ਹਾਂ ਕਿਹਾ ਕਿ ਆਪਣਾ ਤੀਜਾ ਕਦਮ ਉਸ ਦੇ ਸਰੀਰ ‘ਤੇ ਰੱਖਣ। ਫਿਰ ਭਗਵਾਨ ਵਾਮਨ ਨੇ ਵੀ ਅਜਿਹਾ ਹੀ ਕੀਤਾ ਤੇ ਇਸ ਤਰ੍ਹਾਂ ਰਾਜਾ ਬਲੀ ਪਾਤਾਲ ਵਿੱਚ ਸਮਾ ਗਿਆ।

ਇਸ ਤੋਂ ਬਾਅਦ ਜਦੋਂ ਸ਼੍ਰੀ ਹਰੀ ਨੇ ਆਪਣਾ ਦੂਜਾ ਪੈਰ ਆਕਾਸ਼ ਵੱਲ ਕੀਤਾ ਤਾਂ ਬ੍ਰਹਮਾ ਜੀ ਨੇ ਉਨ੍ਹਾਂ ਦੇ ਪੈਰ ਧੋਤੇ ਤੇ ਕਮੰਡਲ ‘ਚ ਉਸ ਪਾਣੀ ਨੂੰ ਭਰ ਲਿਆ। ਫਿਰ ਪਾਣੀ ਦੇ ਤੇਜ਼ ਕਾਰਨ ਮਾਂ ਗੰਗਾ ਨੇ ਕਮੰਡਲ ਵਿੱਚ ਜਨਮ ਲਿਆ ਤੇ ਕੁਝ ਸਮੇਂ ਬਾਅਦ ਭਗਵਾਨ ਬ੍ਰਹਮਾ ਨੇ ਉਨ੍ਹਾਂ ਨੂੰ ਆਪਣੀ ਪੁੱਤਰੀ ਦੇ ਰੂਪ ਵਿੱਚ ਪਹਾੜੀ ਰਾਜਾ ਹਿਮਾਲਿਆ ਨੂੰ ਸੌਂਪ ਦਿੱਤਾ।