ਫ਼ੌਜੀ ਅਫ਼ਸਰਾਂ ਨੂੰ ਬੰਧਕ ਬਣਾ ਕੇ  ਲੜਕੀ ਨਾਲ ਜਬਰ-ਜਨਾਹ

  ਮੁਲਜ਼ਮਾਂ ਦੀ ਭਾਲ ‘ਚ ਲੱਗੀਆਂ ਪੁਲਿਸ ਦੀਆਂ ਅੱਠ ਟੀਮਾਂ

ਇੰਦੌਰ : ਮੱਧ ਪ੍ਰਦੇਸ਼ ਦੇ ਮਹੂ ਵਿੱਚ ਦੋ ਸਿਖਿਆਰਥੀ ਫ਼ੌਜੀ ਅਫ਼ਸਰਾਂ (ਕੈਪਟਨ) ਨਾਲ ਮੌਜੂਦ ਦੋ ਲੜਕੀਆਂ ਨੂੰ ਬੰਨ੍ਹ ਕੇ ਕੁੱਟਿਆ ਗਿਆ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਦੀਆਂ ਅੱਠ ਟੀਮਾਂ ਹੋਰ ਮੁਲਜ਼ਮਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।

ਅਧਿਕਾਰੀ ਕੌਸ਼ਲ ਸਿੰਘ ਵਾਸੀ ਬਰੇਲੀ (ਯੂ.ਪੀ.) ਜੋ ਕਿ ਟਰੇਨਿੰਗ ਲਈ ਮਹੂ ਆਇਆ ਸੀ, ਆਪਣੀਆਂ ਦੋ ਲੜਕੀਆਂ ਨਾਲ ਸੈਰ ਕਰਨ ਲਈ ਜਾਮ ਗੇਟ ਕੋਲ ਗਿਆ ਹੋਇਆ ਸੀ। ਉਸ ਨੇ ਟੂਰ ਲਈ ਕਿਰਾਏ ਦੀ ਕਾਰ ਲਈ ਸੀ। ਇਹ ਲੋਕ ਫਾਇਰਿੰਗ ਰੇਂਜ ਦੇ ਕੋਲ ਖੜ੍ਹੇ ਹੋ ਕੇ ਗੱਲਾਂ ਕਰ ਰਹੇ ਸਨ, ਇਸੇ ਦੌਰਾਨ ਛੇ ਬਦਮਾਸ਼ ਉੱਥੇ ਆ ਗਏ।

ਸਭ ਤੋਂ ਪਹਿਲਾਂ ਬਦਮਾਸ਼ਾਂ ਨੇ ਉਨ੍ਹਾਂ ਲੋਕਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਤੋਂ ਪੈਸੇ ਖੋਹ ਲਏ। ਇਸ ਤੋਂ ਬਾਅਦ ਇਕ ਅਧਿਕਾਰੀ ਅਤੇ ਲੜਕੀ ਨੂੰ 10 ਲੱਖ ਰੁਪਏ ਲਿਆਉਣ ਲਈ ਕਿਹਾ ਗਿਆ। ਬਾਕੀ ਦੋ ਨੂੰ ਬੰਧਕ ਬਣਾ ਲਿਆ ਗਿਆ। ਇਸ ਤੋਂ ਬਾਅਦ ਬੰਧਕਾਂ ਨੇ ਲੜਕੀ ਅਤੇ ਅਧਿਕਾਰੀ ਨੂੰ ਅਲੱਗ-ਅਲੱਗ ਕਰ ਦਿੱਤਾ।

ਬਦਮਾਸ਼ਾਂ ਨੇ ਲੜਕੀ ਨਾਲ ਸਮੂਹਿਕ ਜਬਰ-ਜਨਾਹ (Mhow Gang Rape) ਕੀਤਾ। ਜਿਸ ਨੂੰ ਬਦਮਾਸ਼ਾਂ ਨੇ ਛੱਡ ਦਿੱਤਾ ਸੀ, ਉਸ ਨੇ ਜਾ ਕੇ ਪੂਰੀ ਜਾਣਕਾਰੀ ਪੁਲਿਸ ਨੂੰ ਦੱਸੀ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਦੇ ਆਉਣ ‘ਤੇ ਬਦਮਾਸ਼ ਫਰਾਰ ਹੋ ਗਏ।

ਆਈਜੀ (ਦਿਹਾਤੀ) ਨਿਮਿਸ਼ ਅਗਰਵਾਲ ਨੇ ਦੱਸਿਆ ਕਿ 23 ਸਾਲਾ ਸਿਖਿਆਰਥੀ ਫ਼ੌਜੀ ਅਧਿਕਾਰੀ ਦੀ ਸ਼ਿਕਾਇਤ ‘ਤੇ ਲੁੱਟ, ਕੁੱਟਮਾਰ, ਜਬਰ-ਜਨਾਹ ਅਤੇ ਸਮੂਹਿਕ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬਦਮਾਸ਼ਾਂ ਦੇ ਚੁੰਗਲ ‘ਚੋਂ ਛੁਡਾਏ ਗਏ ਫ਼ੌਜੀ ਅਧਿਕਾਰੀ ਨੇ ਪੁਲਿਸ ਨੂੰ ਦੱਸਿਆ ਕਿ ਬਦਮਾਸ਼ ਵਾਰ-ਵਾਰ ਪੈਸਿਆਂ ਦੀ ਮੰਗ ਕਰ ਰਹੇ ਸਨ।

ਜਦੋਂ ਸਾਥੀ ਅਧਿਕਾਰੀ ਵਾਪਸ ਪਰਤਣ ‘ਚ ਲੇਟ ਹੋ ਗਿਆ ਤਾਂ ਬਦਮਾਸ਼ ਲੜਕੀ ਨੂੰ ਚੁੱਕ ਕੇ ਲੈ ਗਏ ਅਤੇ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਜਦੋਂ ਉਸ ਨੇ ਬਦਮਾਸ਼ਾਂ ਨੂੰ ਉਸ ਨੂੰ ਛੱਡਣ ਦੀ ਬੇਨਤੀ ਕੀਤੀ ਤਾਂ ਉਸ ਦੀ ਕੁੱਟਮਾਰ ਕੀਤੀ ਗਈ।

ਜਿਕਰਯੋਗ ਹੈ ਕਿ ਇੰਦੌਰ ਦੀ ਰਹਿਣ ਵਾਲੀ ਲੜਕੀ ਇਸ ਘਟਨਾ ਤੋਂ ਸਦਮੇ ‘ਚ ਹੈ। ਪੁਲਿਸ ਅਧਿਕਾਰੀ ਦੇ ਬਿਆਨ ‘ਤੇ ਸਮੂਹਿਕ ਜਬਰ-ਜਨਾਹ ਦੀ ਧਾਰਾ ਲਗਾਈ ਹੈ। ਗ੍ਰਿਫ਼ਤਾਰ ਕੀਤੇ ਗਏ ਦੋ ਦੋਸ਼ੀਆਂ ਵਿੱਚੋਂ ਇੱਕ ਦਾ ਅਪਰਾਧਿਕ ਰਿਕਾਰਡ ਵੀ ਹੈ।