ਕੋਲਕਾਤਾ : ਕੋਲਕਾਤਾ ਦੇ ਆਰਜੀ ਕਰ ਕਾਲਜ ਅਤੇ ਹਸਪਤਾਲ ਦੇ ਕੋਲ ਇੱਕ ਸ਼ੱਕੀ ਬੈਗ ਮਿਲਿਆ ਹੈ। ਇਹ ਸ਼ੱਕੀ ਬੈਗ ਉਸੇ ਥਾਂ ਤੋਂ ਮਿਲਿਆ ਹੈ, ਜਿੱਥੇ ਸਿਖਿਆਰਥੀ ਡਾਕਟਰਾਂ ਦੇ ਕਤਲ ਨੂੰ ਲੈ ਕੇ ਡਾਕਟਰਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ। ਡੌਗ ਸਕੁਐਡ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਿਆ ਹੈ।
ਜ਼ਿਕਰਯੋਗ ਕਿ 9 ਅਗਸਤ ਦੀ ਅੱਧੀ ਰਾਤ ਨੂੰ ਸਿਖਿਆਰਥੀ ਡਾਕਟਰ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਡਾਕਟਰਾਂ ਦੀ ਸੁਰੱਖਿਆ ਲਈ ਅਤੇ ਮ੍ਰਿਤਕ ਸਿਖਿਆਰਥੀ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਡਾਕਟਰਾਂ ਵਿੱਚ ਰੋਸ ਹੈ।