ਵੈਦਿਕ ਹਿੰਦੂ ਕਲਚਰਲ ਸੁਸਾਇਟੀ ਦਾ ਕੁਝ ਘੰਟਿਆਂ ਬਾਅਦ ਹੀ ਹੁਣ ਉਸ ਲੈਟਰ ਸੰਬੰਧੀ ਸਪੱਸ਼ਟੀਕਰਨ ਆਇਆ ਹੈ ਜਿਸ ‘ਚ ਸਿੱਖ ਆਗੂਆਂ ਨੂੰ ਮੰਦਰ ਆਉਣ ਤੋਂ ਮਨਾ ਕੀਤਾ ਗਿਆ ਸੀ । ਸੁਸਾਇਟੀ ਪ੍ਰਧਾਨ ਦੇ ਦਸਤਖਤ ਹੇਠ ਜਾਰੀ ਇਸ ਪੱਤਰ ਜੋ ਕਿ ਕਜ਼ੰਰਵੇਟਿਵ ਆਗੂ ਪੀਅਰ ਪੋਲੀਵੀਅਰ ਨੂੰ ਲਿਖਿਆ ਗਿਆ ਹੈ , ‘ਚ ਪਹਿਲੇ ਲੈਟਰ ਤੋਂ ਪੈਦਾ ਹੋਏ ਅਣ-ਸੁਖਾਵੇੰ ਮਹੌਲ ਲਈ ਮੁਆਫੀ ਮੰਗੀ ਗਈ ਹੈ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਗੱਲ ਕੀਤੀ ਗਈ ਹੈ ।
ਦੋਵੇਂ ਲੈਟਰ ਸੁਸਾਇਟੀ ਪ੍ਰਧਾਨ ਵੱਲੋਂ ਹੀ ਜਾਰੀ ਕੀਤੇ ਗਏ ਹਨ ।
(ਗੁਰਮੁੱਖ ਸਿੰਘ ਬਾਰੀਆ)।