ਬਜ਼ੁਰਗ ਸਿੱਖ ਮਰੀਜ਼ ਦੀ ਬਿਨਾਂ ਇਜਾਜ਼ਤ ਦਾਹੜੀ ਕੱਟਣ ‘ਤੇ ਬਰੈਂਪਟਨ ਹਸਪਤਾਲ ਨੇ ਮੁਆਫੀ ਮੰਗੀ

ਬਰੈਂਪਟਨ ਸਿਵਕ ਹਸਪਤਾਲ ‘ਚ ਸਿੱਖ ਬਜ਼ੁਰਗ ਮਰੀਜ਼ ਦੀ ਦਾਹੜੀ ਕੱਟਣ ਦੇ ਮਾਮਲੇ ‘ਤੇ ਹਸਪਤਾਲ ਮੈਨੇਜਮੈਂਟ ਨੇ ਮੁਆਫ਼ੀ ਮੰਗਦਿਆਂ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਉਹ ਯਕੀਨੀ ਬਣਾਉਣਗੇ ਕਿ ਭਵਿੱਖ ‘ਚ ਅਜਿਹਾ ਕੁਝ ਨਾ ਵਾਪਰੇ । ਦੱਸਣਯੋਗ ਹੈ ਕਿ ਬੀਤੀ 28_29 ਅਗਸਤ ਨੂੰ ਹਸਪਤਾਲ ਦੇ ਸਟਾਫ ‘ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਜਗਿੰਦਰ ਸਿੰਘ ਕਲੇਰ ਦੀ ਦਾਹੜੀ ਉਸਦੀ ਜਾਂ ਉਸਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਸ਼ੇਵ ਕਰ ਦਿੱਤੀ ਸੀ ਜਿਸ ਤੋਂ ਬਾਅਦ ਵਿਸ਼ਵ ਸਿੱਖ ਸੰਸਥਾ ਨੇ ਹਸਪਤਾਲ ਸਟਾਫ ਦੇ ਇਸ ਵਿਉਹਾਰ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ । ਇਸ ਸੰਬੰਧੀ ਬਰੈਂਪਟਨ ਹਸਪਤਾਲ ਦੇ ਮੁਖੀ ਨੂੰ ਪੱਤਰ ਵੀ ਲਿਖਿਆ ਸੀ ਜਿਸਦੇ ਸੰਬੰਧ ‘ਚ ਹਸਪਤਾਲ ਦੀ ਬੁਲਾਰੀ ਜਿਮ ਸਚੈੰਬਰੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਸੀਂ ਘਟਨਾਂ ‘ਤੇ ਗਹਿਰਾ ਦੁੱਖ ਪ੍ਰਗਟਾਉਂਦੇ ਹੋਏ ਮੁਆਫੀ ਮੰਗਦੀ ਹਾਂ ਕਿ ਅਸੀਂ ਮਰੀਜ਼ ਅਤੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ।

(ਗੁਰਮੁੱਖ ਸਿੰਘ ਬਾਰੀਆ)