ਪੀਅਰ ਪੋਲੀਏਵਰ ਵੱਲੋਂ ਜਗਮੀਤ ਸਿੰਘ ਲਈ “Sellout Singh” ਸ਼ਬਦ ਵਰਤਣ ਦੇ ਮਾਮਲੇ ‘ਤੇ ਹਰਜੀਤ ਸਿੰਘ ਸੱਜਣ ਅਤੇ ਵਿਸ਼ਵ ਸਿੱਖ ਸੰਸਥਾ ਨੇ ਪ੍ਰਗਟਾਇਆ ਇਤਰਾਜ਼-ਕਿਹਾ ਸਿੰਘ ਸ਼ਬਦ ਹਰ ਸਿੱਖ ਦੇ ਨਾਲ ਜਨਮ ਤੋਂ ਜੁੜਿਆ ਹੋਣ ਕਰਕੇ ਸਮੁੱਚੇ ਸਿੱਖ ਭਾਈਚਾਰੇ ‘ਤੇ ਚੁੱਕਿਆ ਸਵਾਲ 

ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ)- ਬੀਤੇ ਸਮੇਂ ਤੋਂ ਕੈਨੇਡਾ ਦੇ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ‘ਤੇ ਕੀਤੀ ਜਾਣ ਵਾਲੀ ਬਿਆਨਬਾਜ਼ੀ ਹੁਣ ਆਪਣਾ ਮਿਆਰ ਛੱਡਦੀ ਜਾ ਰਹੀ ਹੈ , ਖਾਸ ਤੌਰ ‘ਤੇ ਸਿਆਸੀ ਖਹਿਬਾਜ਼ੀ ‘ਚ ਹੁਣ ਇੱਕ ਦੂਜੇ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ ਵੀ ਛੱਡ ਦਿੱਤਾ ਹੈ ।

ਕਜ਼ੰਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀੳਏਵਰ ਵੱਲੋਂ ਜਗਮੀਤ ਸਿੰਘ ‘ਤੇ ਕਈ ਸਿਆਸੀ ਤੋਹਮਤਾਂ ਲਾਉਂਦਿਆਂ ਉਨ੍ਹਾਂ ਨੂੰ Sell Out Singh ਕਹਿਣ ਦਾ ਮਾਮਲਾ ਹੁਣ ਠੰਡਾ ਨਹੀਂ ਪੈ ਰਿਹਾ ।

ਅੱਜ ਲਿਬਰਲ ਸਰਕਾਰ ਦੇ ਫੈਡਰਲ ਮੰਤਰੀ ਹਰਜੀਤ ਸਿੰਘ ਸੱਜਣ ਨੇ ਪੀਅਰ ਪੋਲੀਵੀਅਰ ਵੱਲੋਂ ਜਗਮੀਤ ਸਿੰਘ ਪ੍ਰਤੀ ਅਜਿਹੇ ਸ਼ਬਦ ਵਰਤਣ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਅਜਿਹਾ ਕਰਕੇ ਪੀਅਰ ਪੋਲੳਏਵਰ ਨੇ ਸਮੁੱਚੇ ਸਿੱਖ ਭਾਈਚਾਰੇ ‘ਤੇ ਸਵਾਲ ਚੁੱਕਿਆ ਹੈ ਕਿਉਂਕਿ “ਸਿੰਘ” ਹਰ ਸਿੱਖ ਦੇ ਨਾਮ ਨਾਲ ਜਨਮ ਵੇਲੇ ਤੋਂ ਜੁੜਿਆ ਹੋਇਆ ਹੈ । ਉਨ੍ਹਾਂ ਕਿਹਾ ਹੈ ਕਿ ਕੰਜ਼ਰਟਿਵ ਆਗੂ ਵੱਲੋਂ ਵਰਤਿਆ ਗਿਆ ਸ਼ਬਦ ਨਸਲਵਾਦੀ ਹੈ ।

ਵਿਸ਼ਵ ਸਿੱਖ ਸੰਸਥਾ ਦੇ ਮੈਂਬਰ ਬਲਪ੍ਰੀਤ ਸਿੰਘ ਨੇ ਵੀ ਕਿਹਾ ਹੈ ਕਜ਼ੰਰਵੇਟਿਵ ਪਾਰਟੀ ਦੇ ਆਗੂਆਂ ਵੱਲੋਂ ਵਰਤਿਆ ਇਹ ਸ਼ਬਦ ਸਿੱਖਾਂ ਖਿਲਾਫ ਅੱਗੋਂ ਅਆਨ ਲਾਈਨ ਨਫਰਤ ਫੈਲਾਉਣ ਲਈ ਵਰਤਿਆ ਜਾ ਸਕਦਾ ਹੈ ਅਤੇ ਸਾਨੂੰ ਇਸ ਵਰਤਾਰੇ ਤੋਂ ਸੁਚੇਤ ਰਹਿਣ ਦੀ ਲੋੜ ਹੈ ।

ਪੀਅਰ ਪੋਲੀਵੀਅਰ ਦੇ ਬੁਲਾਰੇ ਸਬਸਤੀਅਨ ਸਕੈਮਸਕੀ ਨੇ ਹਰਜੀਤ ਸਿੰਘ ਸੱਜਣ ਦੇ ਦੋਸ਼ਾਂ ਨੂੰ ਨਿਰਅਧਾਰ ਦੱਸਿਆ ਹੈ ਅਤੇ ਕਿਹਾ ਹੈ ਕਿ ਅਜਿਹਾ ਕਰਕੇ ਸ. ਸੱਜਣ ਕਾਰਬਨ ਟੈਕਸ ਅਤੇ ਘਰਾਂ ਦੇ ਮਹਿੰਗੇ ਹੋਣ ‘ਤੇ ਪਰਦੇ ਪਾ ਰਹੇ ਹਨ