ਇੰਫਾਲ-ਮਨੀਪੁਰ ਸਰਕਾਰ ਨੇ ਇੰਫਾਲ ਵਾਦੀ ਦੇ ਪੰਜ ਜ਼ਿਲ੍ਹਿਆਂ ਵਿੱਚ ਸਾਰੀਆਂ ਤਰ੍ਹਾਂ ਦੀਆਂ ਇੰਟਰਨੈੱਟ ਸੇਵਾਵਾਂ ’ਤੇ ਅਸਥਾਈ ਪਾਬੰਦੀ ਲਾਉਣ ਤੋਂ ਤਿੰਨ ਦਿਨਾਂ ਬਾਅਦ, ਕਈ ਨੇਮਾਂ ਤੇ ਸ਼ਰਤਾਂ ਨੂੰ ਪੂਰਾ ਕਰਨ ਮਗਰੋਂ ਬਰਾਡਬੈਂਡ ਸੇਵਾਵਾਂ ਤੋਂ ਪਾਬੰਦੀ ਹਟਾ ਦਿੱਤੀ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਕਮਿਸ਼ਨਰ (ਗ੍ਰਹਿ) ਐੱਨ ਅਸ਼ੋਕ ਕੁਮਾਰ ਨੇ ਇਕ ਨੋਟੀਫਿਕੇਸ਼ਨ ਰਾਹੀਂ ਦੱਸਿਆ, ‘‘ਸੂਬਾ ਸਰਕਾਰ ਨੇ ਬਰਾਡਬੈਂਡ ਸੇਵਾ (ਆਈਐੱਲਐੱਲ ਅਤੇ ਐੱਫਟੀਟੀਐੱਚ) ’ਤੇ ਲੱਗੀ ਰੋਕ ਨੂੰ ਉਦਾਰਤਾਪੂਰਵਕ ਹਟਾਉਣ ਦਾ ਫੈਸਲਾ ਲਿਆ ਹੈ, ਬਸ਼ਰਤੇ ਕਿ ਨਿਯਮ ਤੇ ਸ਼ਰਤਾਂ ਪੂਰੀਆਂ ਕੀਤੀਆਂ ਜਾਣ।’’ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ‘‘ਕੁਨੈਕਸ਼ਨ ਦਾ ਸੰਚਾਲਨ ਸਟੈਟਿਕ ਆਈਪੀ ਰਾਹੀਂ ਹੋਵੇਗਾ ਅਤੇ ਸਬੰਧਤ ਗਾਹਕ ਨੂੰ ਮੌਜੂਦਾ ਸਮੇਂ ਵਿੱਚ ਮਨਜ਼ੂਰਸ਼ੁਦਾ ਕੁਨੈਕਸ਼ਨ ਤੋਂ ਇਲਾਵਾ ਕਿਸੇ ਹੋਰ ਕੁਨੈਕਸ਼ਨ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।’’ ਨੋਟੀਫਿਕੇਸ਼ਨ ਮੁਤਾਬਕ, ‘‘ਕਿਸੇ ਵੀ ਰਾਊਟਰ ਤੋਂ ਵਾਈਫਾਈ/ਹੌਟਸਪਾਟ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਸਥਾਨਕ ਪੱਧਰ ’ਤੇ ਸਬਸਕ੍ਰਾਈਬਰ ਨੂੰ ਸੋਸ਼ਲ ਮੀਡੀਆ ਤੇ ਵੀਪੀਐੱਨ ਨੂੰ ਬਲਾਕ ਰੱਖਣਾ ਹੋਵੇਗਾ।
ਮਨੀਪੁਰ ਸਰਕਾਰ ਨੇ ਪੰਜ ਜ਼ਿਲ੍ਹਿਆਂ ਵਿੱਚ ਬਰਾਡਬੈਂਡ ਇੰਟਰਨੈੱਟ ਸੇਵਾਵਾਂ ਤੋਂ ਪਾਬੰਦੀ ਹਟਾਈ
