ਪੰਜਾਬ ‘ਚ ਐਨ.ਆਈ ਏ ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰਾਂ ‘ਚ ਛਾਪੇ 👉ਕਵੀਸ਼ਰਾਂ ਅਤੇ ਰਵਾੲਇਤੀ ਹਥਿਆਰ ਬਣਾਉਣ ਵਾਲੇ ਬਾਬਾ ਗੁਰਵਿੰਦਰ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ 

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰਾਂ ‘ਚ ਐਨ.ਆਈ ਏ. ਵੱਲੋਂ ਛਾਪੇ ਮਾਰੇ ਗਏ ਹਨ । ਇਹ ਛਾਪੇ ਕਿਸ ਜਾਣਕਾਰੀ ਦੇ ਅਧਾਰ ‘ਤੇ ਹਨ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਨਾ ਹੀ ਕੋਈ ਇਤਰਾਜ਼ਯੋਗ ਸਮੱਗਰੀ ਮਿਲਣ ਦੀ ਖ਼ਬਰ ਹੈ ।

ਸ਼ੁੱਕਰਵਾਰ ਤੜ੍ਹਕਸਾਰ ਮਾਰੇ ਗਏ ਇਨ੍ਹਾਂ ਛਾਪਿਆਂ ‘ਚ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਮੋਗਾ, ਅਮ੍ਰਿਤਸਰ.ਅਤੇ ਗੁਰਦਾਸਪੁਰ ‘ਚ ਵੀ ਕਈ ਪੰਥਕ ਧਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਅਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਫੇਰੂਮਾਨ ਸਥਿੱਤ ਘਰ ‘ਚ ਛਾਪਾ ਮਾਰਿਆ ਗਿਆ, ਉਨ੍ਹਾਂ ਦਾ ਚਾਚਾ ਘਰ ‘ਚ ਨਾ ਹੋਣ ਕਰਕੇ ਚਾਚੀ ਨੂੰ ਨਜ਼ਰਬੰਦ ਕਰਕੇ ਸਵਾਲ ਜਵਾਬ ਕੀਤੇ ਗਏ ਹਨ । ਇਸ ਤੋਂ ਇਲਾਵਾ ਉਹਨਾਂ ਦੇ ਜੀਜਾ ਅਤੇ ਅੱਗੋ ਉਹਨਾਂ ਦੇ ਜੀਜਾ ਦੇ ਘਰ ਵੀ ਛਾਪੇ ਮਾਰੇ ਗਏ ਹਨ । ਇਸ ਤੋਂ ਇਲਾਵਾ ਢਾਡੀ ਮੱਖਣ ਸਿੰਘ ਦੇ ਘਰ ਛਾਪਾ ਮਾਰਿਆ ਗਿਆ।

ਨਵਾਂਸ਼ਹਿਰ ਦੇ ਬੰਗਾ ਨੇੜੇ ਵੀ ਬਾਬਾ ਗੁਰਵਿੰਦਰ ਸਿੰਘ ਜੋ ਕਿ ਰਵਾੲਇਤੀ ਹਥਿਆਰ ਅਤੇ ਬਸਤਰ ਬਣਾਉਣ ਦਾ ਕੰਮ ਕਰਦੇ ਹਨ ਦੇ ਘਰ ਵੀ ਛਾਪਾ ਮਾਰਿਆ ਗਿਆ।

ਜਾਣਕਾਰੀ ਅਨੁਸਾਰ ਐਨ.ਆਈ.ਏ ਵੱਲੋਂ ਜੋ ਐਫ.ਆਈ.ਆਰ ਦਰਜ ਕੀਤੀ ਗਈ ਹੈ ਉਸ ਵਿੱਚ ਸੰਸਦ ਮੈਂਬਰ ਅੰਮ੍ਰਿਤ ਪਾਲ ਸਿੰਘ ਇਹ ਰਿਸ਼ਤੇਦਾਰ ਅਮਰਜੋਤ ਸਿੰਘ ਨੂੰ ਹਵਾਲਾ ਬਣਾ ਕੇ ਬੀਤੇ ਸਾਲ ਕਨੇਡਾ ਦੇ ਆਟਵਾ ਵਿੱਚ ਭਾਰਤੀ ਰਾਜਦੂਤ ਇਹ ਸਾਹਮਣੇ ਹੋਏ ਉਹਨੂੰ ਉਸ ਵਿਖਾਵੇ ਦੌਰਾਨ ਜੋ ਰਾਕਟ ਸੁੱਟਣ ਦੇ ਦੋਸ਼ ਲਗਾਏ ਗਏ ਸਨ ਉਹਨਾਂ ਦੇ ਸੰਬੰਧ ਵਿੱਚ ਕਈ ਨਾਤੇ ਜੋੜਨ ਦਾ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਇਸ ਸਬੰਧੀ ਕਨੇਡਾ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਜਹੀ ਕਿਸੇ ਘਟਨਾ ਦੀ ਕੁਸ਼ਤੀ ਹੀ ਨਹੀਂ ਕੀਤੀ ਗਈ

(ਗੁਰਮੁੱਖ ਸਿੰਘ ਬਾਰੀਆ)