ਕੋਲਕਾਤਾ – ਆਰਜੀ ਕਰ ਹਸਪਤਾਲ ਵਿੱਚ ਇੱਕ ਸਿਖਿਆਰਥੀ ਮਹਿਲਾ ਡਾਕਟਰ ਨਾਲ ਬੇਰਹਿਮੀ ਦੀ ਘਟਨਾ ਦੀ ਜਾਂਚ ਕਰ ਰਹੀ ਸੀਬੀਆਈ ਨੇ ਵੱਡਾ ਖ਼ੁਲਾਸਾ ਕੀਤਾ ਹੈ। ਸੀਬੀਆਈ ਮੁਤਾਬਕ ਘਟਨਾ ਵਾਲੀ ਰਾਤ ਕਿਸੇ ਨੇ ਮੁੱਖ ਦੋਸ਼ੀ ਕੋਲਕਾਤਾ ਪੁਲਿਸ ਦੇ ਸਿਵਿਕ ਵਲੰਟੀਅਰ ਸੰਜੇ ਰਾਏ ਨੂੰ ਹਸਪਤਾਲ ਬੁਲਾਇਆ ਸੀ।ਸੀਬੀਆਈ ਸੂਤਰਾਂ ਨੇ ਦੱਸਿਆ ਕਿ ਸੰਜੇ ਦੇ ਮੋਬਾਈਲ ਫੋਨ ਦੀ ਕਾਲ ਲਿਸਟ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਸੰਜੇ ਨੇ ਘਟਨਾ ਵਾਲੀ ਰਾਤ ਅਤੇ ਸਵੇਰ ਨੂੰ ਮੋਬਾਈਲ ‘ਤੇ ਕਿਸੇ ਨਾਲ ਗੱਲ ਕੀਤੀ ਸੀ। ਸੀਬੀਆਈ ਉਸ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਸੰਜੇ ਰਾਏ ਨੂੰ ਫੋਨ ਕਰ ਕੇ ਹਸਪਤਾਲ ਬੁਲਾਇਆ ਸੀ, ਸੀਬੀਆਈ ਨੇ ਕੀਤਾ ਵੱਡਾ ਖ਼ੁਲਾਸਾ
