ਡਰਾਈਵਰ ਇਨਕਾਰਪੋਰੇਸ਼ਨ ਦੀ ਦੁਰਵਰਤੋਂ ਰੋਕਣ ਲਈ ਕੈਨੇਡਾ ਦੋ ਵਿਭਾਗਾਂ ‘ਚ ਅਹਿਮ ਸਮਝੌਤਾ   👉ESDC ਅਤੇ CRA ਕਰਨਗੇ ਡਾਟਾ ਸ਼ੇਅਰ   👉2024 ਦੇ ਬਜਟ ‘ਚ ਟਰਾਂਸਪੋਰਟ ਕੰਪਨੀਆਂ ਤੋਂ ਨਿਯਮ ਲਾਗੂ ਕਰਵਾਉਣ ਲਈ ਵਿਸ਼ੇਸ਼ ਫੰਡ ਰੱਖੇ 

ਡਰਾਈਵਰ ਇਨਕਾਰਪੋਰੇਸ਼ਨ ਦੀ ਦੁਰਵਰਤੋਂ ਰੋਕਣ ਲਈ ਕੈਨੇਡਾ ਦੋ ਵਿਭਾਗਾਂ ‘ਚ ਅਹਿਮ ਸਮਝੌਤਾ  👉ESDC ਅਤੇ CRA ਕਰਨਗੇ ਡਾਟਾ ਸ਼ੇਅਰ  👉2024 ਦੇ ਬਜਟ ‘ਚ ਟਰਾਂਸਪੋਰਟ ਕੰਪਨੀਆਂ ਤੋਂ ਨਿਯਮ ਲਾਗੂ ਕਰਵਾਉਣ ਲਈ ਵਿਸ਼ੇਸ਼ ਫੰਡ ਰੱਖੇ 

 

ਟੋਰਾਂਟੋ (ਪੰਜਾਬ ਨਗਾਰਾ ਮੀਡੀਆ)

ਬੀਤੇ ਸਮੇਂ ਦਰਮਿਆਨ ਟਰਾਂਸਪੋਰਟ ਖੇਤਰ ਵਿੱਚ ਡਰਾਈਵਰ ਇੰਕ ਦੇ ਨਾਂ ‘ਤੇ ਵੱਡੀ ਪੱਧਰ ‘ਤੇ ਲੇਬਰ ਨਿਯਮਾਂ ਦੀ ਉਲੰਘਣਾ ਅਤੇ ਟੈਕਸ ਚੋਰੀ ਹੋਣ ਦਾ ਮਾਮਲਾ ਸੁਰਖੀਆਂ ‘ਚ ਰਿਹਾ ਹੈ ਅਤੇ ਇਸ ਮਾਮਲੇ ਨੂੰ ਕੈਨੇਡੀਅਨ ਟਰਕਿੰਗ ਅਲਾਇੰਸ ਨਾਮ ਦੀ ਇੱਕ ਸੰਸਥਾ ਫੈਡਰਲ ਸਰਕਾਰ ਕੋਲ ਲਗਾਤਾਰ ਉਠਾਉਂਦੀ ਰਹੀ ਹੈ।

ਅਲਾਇੰਸ ਦੀ ਸ਼ਿਕਾਇਤ ਰਹੀ ਹੈ ਕਿ ਟਰਾਂਸਪੋਰਟ ਖੇਤਰ ‘ਚ ਕੰਮ ਕਰਦੇ ਡਰਾਈਵਰਾਂ ਨੂੰ ਕਾਰਪੋਰੇਸ਼ਨ ਇੰਕ ਦੇ ਨਾਂਅ ਹੇਠ ਕੰਮ ਕਰਵਾ ਕੇ ਜਿੱਥੇ ਟਰਾਂਸਪੋਰਟ ਕੰਪਨੀਆਂ ਆਪਣੇ ਵਰਕਰਾਂ ਨੂੰ ਬਣਦੇ ਲਾਭ ਜਾਂ ਸਹੂਲਤਾਂ ਦੇਣ ਤੋਂ ਆਨਾਕਾਨੀ ਕਰਦੀਆਂ ਰਹੀਆਂ ਹਨ ਉਥੇ ਵੱਡੀ ਪੱਧਰ ‘ਤੇ ਦੋਵਾਂ ਪਾਸਿਆਂ ਤੋਂ (ਟਰਾਂਸਪੋਰਟ ਕੰਪਨੀ ਅਤੇ ਡਰਾਈਵਰ) ਟੈਕਸ ਚੋਰੀ ਹੋਣ ਦਾ ਵਰਤਾਰਾ ਵੀ ਚੱਲ ਰਿਹਾ ਹੈ, ਜਿਸ ਨੂੰ ਉਕਤ ਸੰਸਥਾ ਨੇ ਖਤਮ ਕਰਨ ਦੀ ਮੰਗ ਕੀਤੀ ਸੀ ਅਤੇ ਸਾਰੇ ਡਰਾਈਵਰ ਨੂੰ ਪੇਅ ਰੋਲ ‘ਤੇ ਕੰਮ ਕਰਵਾ ਕੇ ਇਸ ਖੇਤਰ ‘ਚ ਪੂਰਨ ਰੂਪ ‘ਚ ਲੇਬਰ ਕਾਨੂੰਨਾਂ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ ਸੀ।

ਹੁਣ ਇਸ ਸਬੰਧੀ ਇੱਕ ਨਵਾਂ ਮੋੜ ਆਇਆ ਹੈ ਜਦੋਂ ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਅਤੇ ਕੈਨੇਡਾ ਰੈਵਨਿਊ ਏਜੰਸੀ ਦਰਮਿਆਨ ਇਕ ਸਮਝੌਤਾ ਹੋਣ ਦੀ ਖ਼ਬਰ ਹੈ, ਜਿਸ ਤਹਿਤ ਇਹ ਦੋਵੇਂ ਵਿਭਾਗ ਆਪਸ ‘ਚ ਸਾਰਾ ਡਾਟਾ ਸ਼ੇਅਰ ਕਰਨਗੇ, ਉਹਨਾਂ ਹਾਲਤਾਂ ‘ਚ ਡਰਾਈਵਰ ਇੰਕ ਦੀ ਵਰਤੋਂ ਨਜਾਇਜ਼ ਤਰੀਕੇ ਨਾਲ ਕਰਕੇ ਟੈਕਸ ਚੋਰੀ ਨਾ ਕੀਤੀ ਜਾ ਸਕੇ।

ਹੁਣ ਫੈਡਰਲ ਸਰਕਾਰ ਦੇ 2024 ਦੇ ਬਜਟ ‘ਚ ਇਸ ਸਬੰਧੀ ਵਿਸ਼ੇਸ਼ ਫੰਡ ਰੱਖੇ ਗਏ ਹਨ ਕਿ ਕਿਸ ਤਰੀਕੇ ਦੇ ਨਾਲ ਕੈਰੀਅਰ ਕੰਪਨੀਆਂ ਜਾਂ ਟਰਾਂਸਪੋਰਟ ਕੰਪਨੀਆਂ ਕੋਲੋਂ ਡਰਾਈਵਰ ਇੰਕ ਨੂੰ ਗਲਤ ਵਰਗੀਕਰਨ ‘ਚ ਵਰਤੋਂ ਤੋਂ ਰੋਕਿਆ ਜਾ ਸਕੇ ।

ਦੱਸਿਆ ਜਾਂਦਾ ਹੈ ਕਿ ਇਸ ਸਮਝੌਤੇ ਦਾ ਮਕਸਦ ਟਰਾਂਸਪੋਰਟ ਖੇਤਰ ‘ਚ ਲੇਬਰ ਕਾਨੂੰਨਾਂ ਨੂੰ ਸਹੀ ਰੂਪ ‘ਚ ਲਾਗੂ ਕਰਨ ਅਤੇ ਡਰਾਈਵਰ ਇੰਕ ਦੀ ਦੁਰਵਰਤੋ ਰੋਕਣ ਲਈ ਇੱਕ ਪ੍ਰਭਾਵਸ਼ਾਲੀ ਕਾਰਜਸ਼ੈਲੀ ਤਿਆਰ ਕਰਨ ਲਈ ਕੀਤਾ ਗਿਆ। ਦੱਸਣ ਯੋਗ ਹੈ ਕਿ ਸਤੰਬਰ 11 ਨੂੰ ਈ.ਐਸ.ਡੀ ਸੀ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਕੈਨੇਡਾ ਲੇਬਰ ਕੋਡ ਨੂੰ ਸਹੀ ਰੂਪ ‘ਚ ਲਾਗੂ ਕਰਨ ਲਈ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਅਤੇ ਇਨਕਮ ਟੈਕਸ ਐਕਟ ਅਨੁਸਾਰ ਵਰਕਰਾਂ ਅਤੇ ਟ੍ਰਾਂਸਪੋਰਟ ਕੰਪਨੀਆਂ ਨੂੰ ਸਹੀ ਤਰੀਕੇ ਨਾਲ ਟੈਕਸ ਪ੍ਰਣਾਲੀ ਅਪਣਾਉਣ ਲਈ ਇੱਕ ਪ੍ਰਭਾਵਸ਼ਾਲੀ ਫੈਡਰਲ ਯੋਜਨਾ ਬਣਾ ਰਹੇ ਹਨ । ਕੈਨੇਡੀਅਨ ਟਰੈਕਿੰਗ ਅਲਾਇੰਸ ਦੇ ਪ੍ਰਧਾਨ ਸਟੀਫਨ ਲੈਸਕੋਵਸਕੀ ਨੇ ਇਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਹੈ ਕਿ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਸਤੇ ਉਹ ਲਗਾਤਾਰ ਕੰਮ ਕਰ ਰਹੇ ਹਨ ਅਤੇ ਇਹ ਉਮੀਦ ਕਰਦੇ ਹਨ ਦੇਸ਼ ਭਰ ਵਿੱਚ ਲੇਬਰ ਕਾਨੂੰਨਾਂ ਅਤੇ ਖਾਸ ਤੌਰ ‘ਤੇ ਡਰਾਈਵਰ ਇੰਕ ਦੀ ਹੋਰ ਦੁਰਵਰਤੋ

ਰੋਕਣ ਦੇ ਲਈ ਉਹ ਜਲਦੀ ਹੀ ਸਫਲ ਹੋਣਗੇ ।

(ਗੁਰਮੁੱਖ ਸਿੰਘ ਬਾਰੀਆ)

Featured