ਘਰ ‘ਚ ਕੂੜਾ-ਕਰਕਟ ਚੁੱਕਣ ਦੇ ਮਾਮਲੇ ‘ਚ ਸਿਟੀ ਕੌਂਸਲ ਨਾਲ ਤਣਾ-ਤਣੀ ਦੀ ਖੇਡ ਖੇਡਦੇ ਰਹੇ ਗੁਰਪ੍ਰਤਾਪ ਸਿੰਘ ਤੂਰ  👉ਸਿਟੀ ਵੱਲੋਂ ਘਰ ਦੀ ਸਾਫ-ਸਫਾਈ ਨਾ ਰੱਖਣ ‘ਤੇ ਜਾਰੀ ਕੀਤੀਆਂ ਗਈਆਂ 29 ਟਿਕਟਾਂ 👉ਆਖਿਰ ਹੁਣ ਇਮਾਰਤ ਨੂੰ.ਢਾਹੁਣ ਦਾ ਪਰਮਿਟ ਜਾਰੀ ਹੋਣ ਤੋਂ ਬਾਅਦ ਗੁਆਢੀਆਂ ਨੇ ਲਿਆ ਸੁੱਖ ਦਾ ਸਾਹ 

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ/P.N MEDIA )

ਬਰੈੰਪਟਨ ਦੇ ਵਾਰਡ ਨੰਬਰ 9 ਤੋਂ ਸਿਟੀ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਅਤੇ ਬਰੈਮਟਨ ਸਿਟੀ ਦਰਮਿਆਨ ਉਹਨਾਂ ਨਾਲ ਸੰਬੰਧਤ ਇੱਕ ਪ੍ਰਾਪਰਟੀ ਨੂੰ ਲੈ ਕੇ ਮਹੀਨਿਆਂ ਬੱਧੀ ਚੱਲੀ ਕਸ਼ਮਕੱਸ਼ ਹੁਣ ਕਿਸੇ ਤਣ-ਪੱਤਣ ਲੱਗ ਗਈ ਜਾਪਦੀ ਹੈ ਭਾਵ ਇਸ ਇਮਾਰਤ ਨੂੰ ਢਾਹੁਣ ਲਈ ਹੁਣ ਸਿਟੀ ਵੱਲੋਂ ਪਰਮਿਟ ਜਾਰੀ ਕਰ ਦਿੱਤਾ ਗਿਆ ਹੈ ।

ਪਰ ਇਸ ਸਾਰੇ ਝਮੇਲੇ ‘ਚ ਸਿਟੀ ਕੌਂਸਲਰ ਗੁਰਪ੍ਰਤਾਪ ਤੂਰ ਨੇ ਬਰੈੰਪਟਨ ਸਿਟੀ ਦਾ ਕਾਫੀ ਸਮਾਂ ਬਰਬਾਦ ਕੀਤਾ । ਦਰਅਸਲ ਬਰੈੰਪਟਨ ਡਾਊਨ -ਟਾਊਨ ‘ਚ ਕੁਈਨ ਸਟਰੀਟ ‘ਤੇ ਇੱਕ ਖਸਤਾ ਹਾਲਤ ਪ੍ਰਾਪਰਟੀ ਜੋ ਕਿ ਇੱਕ ਨੰਬਰ ਕੰਪਨੀ ਦੇ ਨਾਮ ਸੀ ਅਤੇ ਤੂਰ ਸਾਹਿਬ ਉਸ ਨੰਬਰ ਕੰਪਨੀ ਦੇ ਡਾਇਰੈਕਟਰਾਂ ‘ਚੋਂ ਇੱਕ ਸਨ । ਇਸ ਪ੍ਰਾਪਰਟੀ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਅਤੇ ਘਰ ਦੇ ਬੈਕਯਾਰਡ ਵਿੱਚ ਪਿਆ ਕੂੜਾ ਕਰਕਟ ਨਾ ਸੁੱਟਣ ਕਾਰਨ ਬਰੈੰਪਟਨ ਸਿਟੀ ਇੰਸਪੈਕਟਰ ਵੱਲੋਂ ਇਸ ਪ੍ਰਾਪਰਟੀ ਨੂੰ ਕਈ ਟਿਕਟਾਂ ਜਾਰੀ ਕੀਤੀਆਂ ਗਈਆਂ । ਇਨਾ ਵੱਖ ਵੱਖ ਸਮੇਂ ਤੇ ਦਿੱਤੀਆਂ ਗਈਆਂ ਟਿਕਟਾਂ ਦਾ ਕੁੱਲ ਜੁਰਮਾਨਾ 12500 ਦੇ ਕਰੀਬ ਬਣਦਾ ਹੈ। ਪਰ ਬਰੈਂਪਟਨ ਸਿਟੀ ਵੱਲੋਂ ਵਾਰ-ਵਾਰ ਯਾਦ ਕਰਾਉਣ ਦੇ ਬਾਵਜੂਦ ਵੀ ਗੁਰਪ੍ਰਤਾਪ ਸਿੰਘ ਤੂਰ ਨੇ ਸਿਟੀ ਦੀਆਂ ਪ੍ਰਾਪਰਟੀ ਦੀ ਸਾਫ ਸਫਾਈ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਨੂੰ ਬਹੁਤਾ ਨਹੀਂ ਗੌਲਿਆ ਅਤੇ ਨਾ ਹੀ ਕਿੰਨਾ ਸਮਾਂ ਜੁਰਮਾਨੇ ਦੀ ਅਦਾਇਗੀ ਕੀਤੀ ਗਈ।

ਸਿਟੀ ਅਫਸਰ ਵੱਲੋਂ ਗੁਰਪਰਤਾਪ ਸਿੰਘ ਤੂਰ ਦੇ ਮੂੜ ਨੂੰ ਦੇਖਦਿਆਂ ਇੱਕ ਸ਼ਿਕਾਇਤ ਸੰਯੁਕਤ ਕਮਿਸ਼ਨਰ ਨੂੰ ਵੀ ਭੇਜੀ ਗਈ ਸੀ ਹਾਲਾਂਕਿ ਇਮਾਰਤ ਨੂੰ ਢਾਹੁਣ ਦਾ ਪਰਮਿਟ ਹੁਣਮਿਲ ਗਿਆ ਹੈ ਪਰ ਸਿਟੀ ਵੱਲੋਂ ਬਾਰ ਬਾਰ ਪੁੱਛੇ ਗਏ ਸਵਾਲਾਂ ਦਾ ਜਵਾਬ ਕੌਂਸਲਰ ਤੂਰ ਨੇ ਨਹੀਂ ਦਿੱਤਾ ਕਿ ਉਹਨਾਂ ਨੇ ਇੱਕ ਕੌਂਸਲਰ ਹੁੰਦਿਆਂ ਉਕਤ ਇਮਾਰਤ ‘ਚ ਸਮੇਂ ਸਿਰ ਸਾਫ ਸਫਾਈ ਕਿਉਂ ਨਹੀਂ ਰੱਖੀ ਅਤੇ ਅਫਸਰ ਵੱਲੋਂ ਜਾਰੀ ਕੀਤੀਆਂ ਗਈਆਂ ਟਿਕਟਾਂ ਦਾ ਜੁਰਮਾਨਾ ਸਮੇਂ ਸਿਰ ਕਿਉਂ ਨਹੀਂ ਭਰਿਆ।

ਹਾਲਾਂਕਿ ਇਸ ਸਬੰਧੀ ਕੌਂਸਲਰ ਗੁਰ ਪ੍ਰਤਾਪ ਤੂਰ ਹੁਣਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਹੁਣ ਤੱਕ ਦਾ ਸਾਰਾ ਫਾਈਨ ਭਰ ਦਿੱਤਾ ਗਿਆ ਹੈ, ਪਰ ਸੀ.ਟੀ.ਵੀ. ਨਿਊਜ਼ ਵੱਲੋਂ ਇਨਫਰਮੇਸ਼ਨ ਐਕਟ ਤਹਿਤ ਮੰਗੀ ਗਈ ਜਾਣਕਾਰੀ ਪਤਾ ਲੱਗਾ ਕਿ ਉਕਤ ਪ੍ਰਾਪਰਟੀ ਵਿੱਚ ਸਿਟੀ ਅਫਸਰ ਵੱਲੋਂ ਇੱਕ ਨਹੀਂ, 29 ਦੇ ਕਰੀਬ ਟਿਕਟਾਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਦਾ ਜੁਰਮਾਨਾ ਕੁੱਲ ਕਿੰਨਾ ਬਣਦਾ ਹੈ ਅਤੇ ਕਿੰਨਾ ਅਦਾ ਕੀਤਾ ਗਿਆ ਹੈ ਇਸ ਬਾਰੇ ਹਾਲੇ ਕੁਝ ਕਹਿਣਾ ਮੁਸ਼ਕਿਲ ਹੋਵੇਗਾ।

 

ਇਸ ਖਸਤਾ ਹਾਲਤ ਇਮਾਰਤ ਤੋਂ ਤੰਗ ਆਂਢੀ-ਗੁਆਂਢੀ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਦੱਸਦੇ ਹਨ ਕਿ ਉਹ ਉਸ ਦਿਨ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਉਕਤ ਇਮਾਰਤ ਨੂੰ ਢਾਇਆ ਜਾਏਗਾ ਅਤੇ ਉਹਨਾਂ ਦੇ ਨੇੜਿਓਂ ਅਜਿਹੇ ਕੂੜ ਕਬਾੜ ਦੀ ਸਾਫ ਸਫਾਈ ਹੋਵੇਗੀ।

ਵੈਸੇ ਇੱਕ ਸਿਟੀ ਕੌਂਸਲਰ ਦੀ ਜਿੰਮੇਵਾਰੀ ਆਪਣੀ ਵਾਰਡ ਵਿੱਚ ਸਾਫ ਸਫਾਈ ਅਤੇ ਚੰਗੇ ਪ੍ਰਬੰਧਾਂ ਲਈ ਸਿਟੀ ‘ਚ ਵਕਾਲਤ ਕਰਨਾ ਹੁੰਦਾ ਹੈ।

(ਗੁਰਮੁੱਖ ਸਿੰਘ ਬਾਰੀਆ)