ਬੈਂਕ ਆਫ ਕੈਨੇਡਾ ਦਾ ਅੰਕੜਿਆਂ ਦਾ ਮਾਇਆ ਜਾਲ – ਮਹਿੰਗਾਈ ਦਰ 2 ਫੀਸਦੀ ‘ਤੇ ਪਰ ਲੋਕਾਂ ਨੂੰ ਮਹਿਸੂਸ ਹੋ ਰਹੀ ਰਾਹਤ

ਬੈਂਕ ਆਫ ਕੈਨੇਡਾ ਦਾ ਅੰਕੜਿਆਂ ਦਾ ਮਾਇਆ ਜਾਲ – ਮਹਿੰਗਾਈ ਦਰ 2 ਫੀਸਦੀ ‘ਤੇ ਪਰ ਲੋਕਾਂ ਨੂੰ ਮਹਿਸੂਸ ਹੋ ਰਹੀ ਰਾਹਤ

ਕੈਨੇਡਾ ਬੈੰਕ ਦੇ ਮਹਿੰਗਾਈ ਅੰਕੜੇ – ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਹਿਸੂਸ ਕਿਉੰ ਨਹੀਂ ਹੋ ਰਹੀ
👉ਗਰੋਸਰੀ, ਤੇਲ, ਅਤੇ ਬਿਜਲਈ ਸਮਾਨ ਜਿਉੰ ਦਾ ਤਿਉਂ
ਕੈਨੇਡਾ ‘ਚ ਅਗਸਤ ਮਹੀਨੇ ਦੀ ਸਲਾਨਾ ਮਹਿੰਗਾਈ ਦਰ 2 ਫੀਸਦੀ ‘ਤੇ ਆਈ । ਦੱਸਣਯੋਗ ਹੈ ਕਿ ਬੈੰਕ ਆਫ ਕੈਨੇਡਾ ਦਾ ਟੀਚਾ ਮਹਿੰਗਾਈ ਦਰ ਨੂੰ 2 ਫੀਸਦੀ ‘ਤੇ ਲਿਆਉਣਾ ਸੀ । ਇਸ ਨਾਲ ਕੈਨੇਡਾ ਬੈੰਕ ਵੱਲੋਂ ਹੁਣ ਇਸ ਸਾਲ ਦੇ ਅੰਤ ਤੱਕ ਵਿਅਆਜ਼ ਦਰਾਂ ‘ਚ ਤੇਜ਼ ਗਤੀ ਨਾਲ ਥੱਲੇ ਲਿਆਉਣ ਦੀ ਸੰਭਾਵਨਾ ਹੈ ।
ਦੂਜੇ ਪਾਸੇ ਆਮ ਲੋਕਾਂ ਦਾ ਮੰਨਣਾ ਹੈ ਬੈੰਕ ਆਫ ਕੈਨੇਡਾ ਵੱਲੋਂ ਮਹਿੰਗਾਈ ਸੰਬੰਧੀ ਜਾਰੀ ਕੀਤੇ ਜਾ ਰਹੇ ਅੰਕੜੇ ਆਮ ਹਾਲਾਤਾਂ ਨਾਲ ਮੇਲ ਨਹੀਂ ਖਾ ਰਹੇ ।
ਭਾਵ ਲੋੜ ਦੀਆਂ ਵਸਤੂਆਂ ‘ਤੇ ਮਹਿੰਗਾਈ ਦਰ ਇੱਕ ਫੀਸਦੀ ਵੀ ਘਟੀ ਨਹੀਂ ਆ ਰਹੀ । ਵਿਸ਼ੇਸ਼ ਤੌਰ ‘ਤੇ ਗਰੋਸਰੀ ਅਤੇ ਬਿਜਲਈ ਸਾਜੋ ਸਮਾਨ, ਤੇਲ ਕੀਮਤਾਂ ਆਦਿ ‘ਚ ਕਿਤੇ ਵੀ ਮਹਿੰਗਾਈ ਦਰ ਤੋਂ ਰਾਹਤ ਨਹੀਂ ਮਹਿਸੂਸ ਹੋ ਰਹੀ ।
ਆਮ ਪਬਲਿਕ ‘ਚ ਵਿਚਰਦਿਆਂ ਲੋਕ ਆਖ ਰਹੇ ਹਨ ਕਿ ਮਹਿੰਗਾਈ ਦਰ ਦੇ ਅੰਕੜੇ ਵੱਡੀਆਂ ਵਿਤੀ ਸੰਸਥਾਵਾਂ ਦੀ ਆਪਣੀ ਖੇਡ ਹੈ , ਅਸਲ ‘ਚ ਮਸਲਾ ਅਰਥ ਚਾਰੇ ਨੂੰ ਨਿਯੰਤਰਣ ਕਰਨ ਦਾ ਹੈ ਜੋ ਕਰੋਨਾ ਤੋਂ ਬਾਅਦ ਡਾਵਾਂਡੋਲ ਹੋ ਗਿਆ ਸੀ ।
(ਗੁਰਮੁੱਖ ਸਿੰਘ ਬਾਰੀਆ )

Canada