ਪ੍ਰੀਮੀਅਰ ਡੱਗ ਫੋਰਡ ਨੂੰ ਮਕਾਨ ਮਾਲਕਾਂ ਦਾ ਦਰਦ ਯਾਦ ਆਇਆ   👉ਕਿਹਾ ਜਲਦੀ ਕੁਝ ਕਰਾਂਗੇ-   👉ਕਿਰਾਇਆ ਨਾ ਦੇਣ ਵਾਲੇ ਕਿਰਾਏਦਾਰਾਂ ਦਾ ਮਾਮਲਾ 

ਪ੍ਰੀਮੀਅਰ ਡੱਗ ਫੋਰਡ ਨੂੰ ਮਕਾਨ ਮਾਲਕਾਂ ਦਾ ਦਰਦ ਯਾਦ ਆਇਆ  👉ਕਿਹਾ ਜਲਦੀ ਕੁਝ ਕਰਾਂਗੇ-  👉ਕਿਰਾਇਆ ਨਾ ਦੇਣ ਵਾਲੇ ਕਿਰਾਏਦਾਰਾਂ ਦਾ ਮਾਮਲਾ 

 

ਕਿਰਾਇਆ ਨਾ ਦੇਣ ਵਾਲੇ ਕਿਰਾਏਦਾਰਾਂ ਨੂੰ ਘਰ ‘ਚੋਂ ਕੱਢਣ ਦੇ ਮਾਮਲੇ ‘ਤੇ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ‘ਚ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਸਧਾਰਨ ਮਕਾਨ ਮਾਲਕਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਜਾਣੂ ਹਨ ਅਤੇ ਜ਼ਲਦੀ ਹੀ ਇਸ ਬਾਰੇ ਸੋਚਣਗੇ । ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕਈ ਮਾਤੜ ਮਕਾਨ ਮਾਲਕ ਇਸ ਸਮੱਸਿਆ ਕਾਰਨ ਮੌਰਟਗੇਜ਼ ਨਹੀਂ ਦੇ ਪਾ ਰਹੇ ।

ਵੈਸੇ ਡੱਗ ਫੋਰਡ ਸਾਬ੍ਹ ਹੁਣ ਅਗਲੀਆਂ ਚੋਣਾਂ ਦੀ ਤਿਆਰੀ ਕਰ ਰਹੇ ਹਨ । ਤਿੰਨ ਸਾਲ ਤੱਕ ਉਹਨਾਂ ਨੂੰ ਮਕਾਨ ਮਾਲਕਾਂ ਦਾ ਦਰਦ ਮਹਿਸੂਸ ਨਹੀਂ ਹੋਇਆ। ਹਾਲੇ ਵੀ ਗੋਲ ਮੋਲ ਜਿਹਾ ਜਵਾਬ ਦਿੰਦਿਆ ਕਿਹਾ ਹੈ ਕਿ ਅਸੀਂ ਕੁਝ ਨਾ ਕੁਝ ਜਲਦੀ ਕਰਾਂਗੇ ।

(ਗੁਰਮੁੱਖ ਸਿੰਘ ਬਾਰੀਆ)

Canada