ਮਥੁਰਾ ਵਿੱਚ ਮਾਲ ਗੱਡੀ ਲੀਹ ਤੋਂ ਉਤਰੀ

ਮਥੁਰਾ- ਮਥੁਰਾ ਵਿੱਚ ਬੁੱਧਵਾਰ ਰਾਤ ਇੱਕ ਮਾਲ ਗੱਡੀ ਜਿਸ ਵਿਚ ਕੋਲਾ ਭਰਿਆ ਹੋਇਆ ਸੀ, ਦੇ 25 ਡੱਬੇ ਲੀਹ ਤੋਂ ਉਤਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਪੁਲੀਸ ਸਮੇਤ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਮਾਲ ਗੱਡੀ ਦੇ ਲੀਹੋਂ ਲੱਥਣ ਕਾਰਨ ਤਿੰਨ ਰੇਲ ਲਾਈਨਾਂ ਬੰਦ ਹੋ ਗਈਆਂ ਹਨ ਅਤੇ ਅਧਿਕਾਰੀਆਂ ਦੁਆਰਾ ਸਥਿਤੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ।

ਡੀਆਰਐਮ ਆਗਰਾ ਡਿਵੀਜ਼ਨ ਤੇਜ ਪ੍ਰਕਾਸ਼ ਅਗਰਵਾਲ ਨੇ ਕਿਹਾ ਕਿ ਗੱਡੀ ਦੇ ਲੀਹ ਤੋਂ ਉਤਰਨ ਸਬੰਧੀ ਉਨ੍ਹਾਂ ਨੂੰ ਰਾਤ 8.12 ਵਜੇ ਦੇ ਕਰੀਬ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਗੱਡੀ ਦੇ 25 ਡੱਬੇ ਲੀਹ ਤੋਂ ਉਤਰ ਗਏ ਹਨ, ਅਸੀਂ ਇੱਥੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਾਂ।