ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੇ ਓਨਟਾਰੀਓ ਦਾ ਖਜ਼ਾਨਾ ਭਰਿਆ।  । 2023-24 ‘ਚ ਓਨਟਾਰੀਓ ਦਾ ਵਿਤੀ ਘਾਟਾ 1.3 ਮਿਲੀਅਨ ਤੋਂ 600 ਮਿਲੀਅਨ ‘ਤੇ ਆਇਆ।

ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੇ ਓਨਟਾਰੀਓ ਦਾ ਖਜ਼ਾਨਾ ਭਰਿਆ। । 2023-24 ‘ਚ ਓਨਟਾਰੀਓ ਦਾ ਵਿਤੀ ਘਾਟਾ 1.3 ਮਿਲੀਅਨ ਤੋਂ 600 ਮਿਲੀਅਨ ‘ਤੇ ਆਇਆ।

ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ)
ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੇ ਓਨਟਾਰੀਓ ਦਾ ਖਜ਼ਾਨਾ ਭਰ ਦਿੱਤਾ ਹੈ । 2023-24 ‘ਚ ਓਨਟਾਰੀਓ ਦੇ ਮਿਥੇ ਗਏ ਵਿਤੀ ਘਾਟੇ 1.3 ਮਿਲੀਅਨ ਤੋਂ 600 ਮਿਲੀਅਨ ‘ਤੇ ਆ ਗਿਆ ਹੈ ।
ਇਸ ਗੱਲ ਦਾ ਖੁਲਾਸਾ ਓਨਟਾਰੀਓ ਦੇ ਵਿੱਤ ਮੰਤਰੀ ਪੀਟਰ ਬੈਥਲਿਨਫਲਵੀ ਅਤੇ ਖਜ਼ਾਨਾ ਬੋਰਡ ਦੇ ਪ੍ਰਧਾਨ ਕੈਰੋਲਿਨ ਮਲਰੋਨੇ ਵੱਲੋਂ ਜਾਰੀ ਕੀਤੀ ਗਈ ਵਿੱਤੀ ਰਿਪੋਰਟ ‘ਚ ਹੋਇਆ ਹੈ ।
ਮਾਹਿਰਾਂ ਅਨੁਸਾਰ ਅਜਿਹਾ ਫੋਰਡ ਸਰਕਾਰ ਵੱਲੋਂ ਸੂਬੇ ‘ਚ ਵੱਧ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸੱਦਣ ਲਈ ਧੜਾ-ਧੜ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਮਨਜ਼ੂਰੀ ਦੇਣਾ ਹੈ ।

Canada