ਬਲਾਕ ਪ੍ਰਾਇਮਰੀ ਖੇਡਾਂ ਦਾ ਨਥਾਣਾ ’ਚ ਸ਼ਾਨਦਾਰ ਆਗਾਜ਼

ਬਲਾਕ ਪ੍ਰਾਇਮਰੀ ਖੇਡਾਂ ਦਾ ਨਥਾਣਾ ’ਚ ਸ਼ਾਨਦਾਰ ਆਗਾਜ਼

ਨਥਾਣਾ – ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਦੀ ਰਹਿਨੁਮਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਅਤੇ ਬਲਾਕ ਖੇਡ ਅਫ਼ਸਰ ਸਤਨਾਮ ਸਿੰਘ ਦੀ ਅਗਵਾਈ ਹੇਠ ਬਲਾਕ ਗੋਨਿਆਣਾ ਮੰਡੀ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਸ਼ਾਨਦਾਰ ਆਗਾਜ਼ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਥਾਣਾ ਲੜਕੇ ਵਿਖੇ ਹੋਇਆ। ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸੁਖਵੀਰ ਕੌਰ ਇੰਸਪੈਕਟਰ ਪੰਜਾਬ ਪੁਲਿਸ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਲਖਵਿੰਦਰ ਕੌਰ ਸਿੱਧੂ ਅਤੇ ਕਮਲਜੀਤ ਸਿੰਘ ਹੌਲਦਾਰ ਸਾਂਝ ਕੇਂਦਰ ਨਥਾਣਾ ਵਿਸ਼ੇਸ ਤੌਰ ’ਤੇ ਪੁੱਜੇ। ਇਸ ਮੌਕੇ ਸੁਖਵੀਰ ਕੌਰ ਇੰਸਪੈਕਟਰ ਨੇ ਕਿਹਾ ਕਿ ਖੇਡਾਂ ਬੱਚੇ ਦੇ ਸਰਬਪੱਖੀ ਵਿਕਾਸ ਲਈ ਬਹੁਤ ਹੀ ਲਾਹੇਵੰਦ ਹੁੰਦੀਆਂ ਹਨ ਅਤੇ ਇੰਨਾਂ ਦਾ ਵਿਦਿਆਰਥੀ ਜੀਵਨ ਵਿਚ ਬਹੁਤ ਹੀ ਮਹੱਤਵ ਹੈ। ਪ੍ਰਿੰਸੀਪਲ ਲਖਵਿੰਦਰ ਕੌਰ ਸਿੱਧੂ ਵੱਲੋਂ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ, ਜਿਨ੍ਹਾਂ ਵੱਲੋ ਪੂਰੀ ਸ਼ਿੱਦਤ ਨਾਲ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਗਈ ਸੀ। ਕਮਲਜੀਤ ਸਿੰਘ ਹੌਲਦਾਰ ਸਾਂਝ ਕੇਂਦਰ ਨਥਾਣਾ ਵੱਲੋਂ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਦੌਰਾਨ ਹੋਏ ਮੁਕਾਬਲਿਆਂ ਦੌਰਾਨ ਲੜਕਿਆਂ ਦੀ 100 ਮੀਟਰ ਦੌੜ ਵਿਚ ਸੈਂਟਰ ਗੋਨਿਆਣਾ ਪਹਿਲੇ ਅਤੇ ਨਥਾਣਾ ਦੂਜੇ, 200 ਮੀਟਰ ਨਥਾਣਾ ਪਹਿਲੇ ਸਥਾਨ, 400 ਮੀਟਰ ਗੋਨਿਆਣਾ ਪਹਿਲੇ ਅਤੇ ਨਥਾਣਾ ਦੂਜੇ, 600 ਮੀਟਰ ਮਹਿਮਾ ਸਰਜਾ ਪਹਿਲੇ ਅਤੇ ਬਲਾਹੜ ਮਹਿਮਾ ਦੂਜੇ ਸਥਾਨ ’ਤੇ ਰਹੇ। ਲੜਕੀਆਂ ਦੇ ਮੁਕਾਬਲਿਆਂ ਦੌਰਾਨ 100 ਮੀਟਰ ਦੌੜ ਵਿਚ ਸੈਂਟਰ ਨਥਾਣਾ ਪਹਿਲੇ ਅਤੇ ਮਹਿਮਾ ਸਰਜਾ ਦੂਜੇ, 200 ਮੀਟਰ ਨਥਾਣਾ ਪਹਿਲੇ ਅਤੇ ਹਰਰਾਏਪੁਰ ਦੂਜੇ, 400 ਮੀਟਰ ਹਰਰਾਏਪੁਰ ਪਹਿਲੇ ਅਤੇ ਮਹਿਮਾ ਸਰਜਾ ਦੂਜੇ, 600 ਮੀਟਰ ਮਹਿਮਾ ਸਰਜਾ ਪਹਿਲੇ ਅਤੇ ਹਰਰਾਏਪੁਰ ਦੂਜੇ ਸਥਾਨ ’ਤੇ ਰਹੇ। ਲੜਕੀਆਂ ਦੇ ਸ਼ਤਰੰਜ ਮੁਕਾਬਲੇ ਦੌਰਾਨ ਸੈਂਟਰ ਦਿਉਣ ਪਹਿਲੇ ਅਤੇ ਬਲਾਹੜ ਮਹਿਮਾ ਦੂਜੇ ਸਥਾਨ ’ਤੇ ਰਹੇ। ਇਸ ਮੌਕੇ ਸੈਂਟਰ ਹੈੱਡ ਟੀਚਰ ਸਤਨਾਮ ਸਿੰਘ, ਪੂਜਾ ਰਾਣੀ, ਗੁਰਜਿੰਦਰ ਸਿੰਘ, ਸੁਭਾਸ਼ ਕੌਰ, ਵੀਰਪਾਲ ਕੌਰ, ਗੁਰਜੀਤ ਕੌਰ ਜੁਗਰਾਜ ਸਿੰਘ ਬਰਾੜ, ਮਨਸੁਖਜੀਤ ਸਿੰਘ ਸਿੱਧੂ, ਸੁਖਵੀਰ ਸਿੰਘ ਬਰਾੜ, ਬਲਦੇਵ ਸਿੰਘ ਬਾਹੀਆ, ਮਨੀਸ਼ਾ ਗਰਗ, ਚਰਨਜੀਤ ਸਿੰਘ, ਹਰਵੀਰ ਕੌਰ, ਸੁਖਪਾਲ ਕੌਰ ਅਤੇ ਕੰਵਲਜੀਤ ਸਿੰਘ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਜਗਸੀਰ ਸਿੰਘ ਸਹੋਤਾ ਅਤੇ ਪਰਮਿੰਦਰ ਸਿੰਘ ਪੂਹਲਾ ਵੱਲੋਂ ਬਾਖੂਬੀ ਨਿਭਾਈ ਗਈ। ਮਾਸਟਰ ਸੁਖਪਾਲ ਸਿੰਘ ਸਿੱਧੂ ਵੱਲੋਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।

India Sports