ਟਰੱਕ ਡਰਾਈਵਰਾਂ ਦੇ ਮਸਲਿਆਂ ‘ਤੇ ਮੀਟਿੰਗ ਕੱਲ੍ਹ ਬਰੈਂਪਟਨ ‘ਚ

ਟਰੱਕ ਡਰਾਈਵਰਾਂ ਦੇ ਮਸਲਿਆਂ ‘ਤੇ ਮੀਟਿੰਗ ਕੱਲ੍ਹ ਬਰੈਂਪਟਨ ‘ਚ

ਟਰੱਕ ਡਰਾਈਵਰਾਂ ਲਈ ਵਾਜਿਬ ਤਨਖਾਹਾਂ ਅਤੇ ਬਿਹਤਰ ਕੰਮ ਦੇ ਮਹੌਲ ਲਈ ਜਸਟਿਸ ਫਾਰ ਟਰੱਕ ਡਰਾਈਵਰ ਵੱਲੋਂ ਮੀਡੀਆ ਕਾਨਫਰੰਸ ਕੱਲ੍ਹ ਬਰੈਂਪਟਨ ‘ਚ ।

60 Gillingham Drive Time :12.00pm

 

ਟੇਰਾਂਟੋ- (ਗੁਰਮੁੱਖ ਸਿੰਘ ਬਾਰੀਆ)- ਬੀਤੇ ਸਮੇਂ ਤੋਂ ਟਰੱਕ ਡਰਾਈਵਰਾਂ ਦੇ ਹਿਤਾਂ ਲਈ ਕੰਮ ਕਰ ਰਹੀ ਸੰਸਥਾ ਜਸਟਿਸ ਫਾਰ ਟਰੱਕ ਡਰਾਈਵਰਜ਼ ਵੱਲੋਂ ਟਰੱਕ ਡਰਾਈਵਰਾਂ ਲਈ ਵਾਜਿਬ ਤਨਖਾਹਾਂ ਅਤੇ ਬਿਹਤਰ ਕੰਮ ਦੇ ਮਹੌਲ ਲਈ ਇੱਕ ਮੀਡੀਆ ਕਾਨਫਰੰਸ ਬਰੈਂਪਟਨ ‘ਚ ਕੀਤੀ ਜਾ ਰਹੀ ਹੈ।

ਡਾਇਰੈਕਟਰ ਆਫ ਕਮਿਊਨਿਟੀ ਲੇਬਰ ਸਰਵਿਸ ਪੀਲ ਨਵੀ ਔਜਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿਛਲੇ ਸਮੇਂ ਦੌਰਾਨ ਸੰਸਥਾ 130 ਡਰਾਈਵਰਾਂ ਟਰੱਕ ਡਰਾਈਵਰਾਂ ਦੀਆਂ ਮਾਰੀਆਂ ਗਈਆਂ ਤਨਖਾਹਾਂ ਅਤੇ ਕੰਮ ਬਦਲੇ ਵਾਜਬ ਤਨਖਾਹਾਂ, ਵਧੀਆ ਕੰਮ ਦੇ ਮਾਹੌਲ ਆਦਿ ਮਸਲਿਆਂ ਲਈ ਆਉਂਦੇ ਵੀਕਐਂਡ ਤੇ ਕੈਨੇਡਾ ਦੇ 30 ਪਾਰਲੀਮੈਂਟ ਮੈਂਬਰਾਂਦੇ ਦਫਤਰਾਂ ਵਿੱਚ ਆਵਾਜ਼ ਪਹੁੰਚਾਈ ਜਾਵੇਗੀ ਕਿ ਕਿਸ ਤਰ੍ਹਾਂ ਟਰਾਂਸਪੋਰਟ ਕੰਪਨੀਆਂ ਵੱਲੋਂ ਕਿਰਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਟਰੱਕ ਡਰਾਈਵਰਾਂ ਦੀਆਂ ਤਨਖਾਹਾਂ ਮਾਰਨ ਅਤੇ ਉਨਾਂ ਨੂੰ ਬਣਦੀਆਂ ਸਹੂਲਤਾਂ ਨਾ ਦੇਣ ਦਾ ਜੋ ਲਗਾਤਾਰ ਸਿਲਸਿਲਾ ਚੱਲ ਰਿਹਾ ਹੈ, ਕਿਸ ਤਰ੍ਹਾਂ ਰੋਕਿਆ ਜਾ ਸਕੇ।

ਮੀਡੀਆ ਨੂੰ ਜਾਰੀ ਕੀਤੇ ਗਏ ਇੱਕ ਪ੍ਰੈਸ ਰਿਲੀਜ ਵਿੱਚ ਨਵੀ ਔਜਲਾੀ ਦੱਸਿਆ ਹੈ ਕਿ ਸੰਸਥਾ 130 ਦੇ ਕਰੀਬ ਡਰਾਈਵਰਾਂ ਲਈ ਕੰਮ ਕਰ ਰਹੀ ਹੈ ਜਿਨਾਂ ਦੀਆਂ ਟਰਾਂਸਪੋਰਟ ਕੰਪਨੀਆਂ ਵੱਲੋਂ ਇੱਕ ਮਿਲੀਅਨ ਤੇ ਕਰੀਬ ਤਨਖਾਹਾਂ ਅਦਾ ਨਹੀਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਟਰਾਂਸਪੋਰਟ ਕੰਪਨੀਆਂ ਵੱਲੋਂ ਇਨਕਾਰਪੋਰੇਸ਼ਨ ਦੀ ਦੁਰਵਰਤੋਂ ਕਰਦਿਆਂ ਹੋਇਆ ਗਲਤ ਸ਼੍ਰੇਣੀ ਵਿੱਚ ਟਰੱਕ ਕੋਲੋਂ ਕੰਮ ਕਰਵਾਇਆ ਜਾ ਰਿਹਾ ਹੈ। ਅਜਿਹੇ ਮਾਮਲਿਆਂ ਨੂੰ ਲੈ ਕੇ ਉਪਰੋਕਤ ਪਤੇ ਉੱਪਰ ਸੰਸਥਾ ਵੱਲੋਂ ਇਕ ਮੀਡੀਆ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਡਰਾਈਵਰ ਅਆਪਣੇ ਮਸਲੇ ਮੀਡੀਆ ਅਗੇ ਰੱਖ ਸਕਦੇ ਹਨ ।

Canada