NIA ਮੁੜ ਪੰਜਾਬ ‘ਚ -ਮੋਗਾ ਦੇ ਬਿਲਾਸਪੁਰ ਕਸਬੇ ‘ਚ ਟਰੱਕ ਡਰਾਈਵਰ ਕੁਲਵੰਤ ਸਿੰਘ ਦੇ ਘਰ ਦੀ ਤਲਾਸ਼ੀ ਲਈ- 👉 ਫੇਸਬੁੱਕ ‘ਤੇ ਪੋਸਟ ਪਾਉਣ ਕਰਕੇ ਹੋਈ ਕਾਰਵਾਈ? ਪੰਜਾਬ ਪੁਲਿਸ ਨੇ ਵੀ ਕੇੰਦਰੀ ਟੀਮ ਦਾ ਸਾਥ ਦਿੱਤਾ

NIA ਮੁੜ ਪੰਜਾਬ ‘ਚ -ਮੋਗਾ ਦੇ ਬਿਲਾਸਪੁਰ ਕਸਬੇ ‘ਚ ਟਰੱਕ ਡਰਾਈਵਰ ਕੁਲਵੰਤ ਸਿੰਘ ਦੇ ਘਰ ਦੀ ਤਲਾਸ਼ੀ ਲਈ- 👉 ਫੇਸਬੁੱਕ ‘ਤੇ ਪੋਸਟ ਪਾਉਣ ਕਰਕੇ ਹੋਈ ਕਾਰਵਾਈ? ਪੰਜਾਬ ਪੁਲਿਸ ਨੇ ਵੀ ਕੇੰਦਰੀ ਟੀਮ ਦਾ ਸਾਥ ਦਿੱਤਾ

ਐਨ ਆਈ ਏ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ ਫਿਰ ਕਈ ਥਾਵਾਂ ‘ਤੇ ਛਾਪੇ ਮਾਰੇ ਹਨ । ਇਹ ਛਾਪੇ ਫੇਸਬੁਕ ‘ਤੇ ਪਾਈ ਗਈ ਪੋਸਟ ਨੂੰ ਲੈ ਕੇ ਮਾਰੇ ਗਏ ਹਨ। ਕੌਮੀ ਜਾਂਚ ਏਜੰਸੀ ਦੀ ਟੀਮ ਅੱਜ ਤੜਕਸਾਰ ਮੋਗਾ ਜ਼ਿਲ੍ਹੇ ਦੇ ਕਸਬਾ ਬਿਲਾਸਪੁਰ ਸਥਿਤ ਇੱਕ ਟਰੱਕ ਡਰਾਈਵਰ ਕੁਲਵੰਤ ਸਿੰਘ ਦੇ ਘਰ ਛਾਪਾ ਮਾਰਨ ਪਹੁੰਚੀ।
ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਪੁਲਿਸ ਦੀ ਟੀਮ ਵੀ ਮੌਜੂਦ ਸੀ। ਟਰੱਕ ਡਰਾਈਵਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਮੋਬਾਈਲ ਫੋਨ ਸਮੇਤ ਘਰ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ ਪਰ ਉਹਨਾਂ ਦੇ ਘਰ ਵਿੱਚੋਂ ਕੁਝ ਵੀ ਐਨ.ਆਈ.ਏ ਨੂੰ ਨਹੀਂ ਮਿਲਿਆ। ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਕੈਨੇਡਾ ਤੋਂ ਚਲਦੇ ਇੱਕ ਚੈਨਲ ਨੂੰ ਦੇਖਣ ਦਾ ਸ਼ੌਕੀਨ ਹੈ ਜਦਕਿ ਐਨ.ਆਈ.ਏ ਟੀਮ ਨੂੰ ਉਸਦੇ ਸੋਸ਼ਲ ਮੀਡੀਆ ਤੋਂ ਗਰਮ ਖਿਆਲੀ ਵਿਚਾਰਧਾਰਾ ਨਾਲ ਜੁੜਿਆ ਹੋਣ ਅਤੇ ਉਸ ਵਿਚਾਰਧਾਰਾ ਦੇ ਨਾਲ ਜੁੜੀਆਂ ਪੋਸਟਾਂ ਪਾਉਣ ਦਾ ਸ਼ੱਕ ਹੈ।
(ਗੁਰਮੁੱਖ ਸਿੰਘ ਬਾਰੀਆ)

India